ਨਗਰ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਚੋਣ ਦੌਰਾਨ ਈਵੀਐੱਮ ਮਸ਼ੀਨ ਤੋੜਨ ਵਾਲਿਆ ਉਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਧਰਨੇ ‘ਚ ਸਾਬਕਾ ਮੰਤਰੀ ਗੁਰਕੀਰਤ ਕੋਟਲੀ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਬੈਠੇ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪੋਲਿਗ ਸਟੇ਼ਸਨ ’ਤੇ ਤਿੰਨ ਬੂਥਾਂ ਦੀ ਗਿਣਤੀ ਦਾ ਕੰਮ ਵਧੀਆਂ ਢੰਗ ਨਾਲ ਨੇਪਰੇ ਚੜ੍ਹ ਗਿਆ ਸੀ, ਜਿਸ ’ਚ ਵੋਟਾਂ ਦੀ ਗਿਣਤੀ ਨਾਲ ਕਾਂਗਰਸ ਦਾ ਉਮੀਦਵਾਰ ਸਤਨਾਮ ਸਿੰਘ ਚੌਧਰੀ 145 ਵੋਟਾਂ ਦੇ ਅੱਗੇ ਚੱਲ ਰਿਹਾ ਸੀ ਜਦੋਂ ਚੌਥੈ ਬੁਥ ਦੀਆਂ ਵੋਟਾਂ ਦੀ ਗਿਣਤੀ ਹੋਣ ਲੱਗੀ ਤਾਂ ਆਪ ਦੇ ਉਮੀਦਵਾਰ ਤੇ ਉਸੇਦ ਸਾਥੀਆਂ ਵੱਲੋਂ ਮਸ਼ੀਨ ਖੁੱਲਣ ਤੋਂ ਪਹਿਲਾਂ ਹੀ ਤੋੜ ਦਿੱਤੀ ਗਈ। ਜਿਸ ਨਾਲ ਵੱਡਾ ਹੰਗਾਮਾ ਹੋ ਗਿਆ।ਵੋਟਾਂ ਦੇ ਕੰਮ ਵਿਚ ਵਿਘਨ ਪਾਉਣ ਅਤੇ ਧੱਕੇਸ਼ਾਹੀ ਕਰਨ ਦੇ ਖ਼ਿਲਾਫ਼ ਕਾਂਗਰਸ ਉਮੀਦਵਾਰ ਦੇ ਸ੍ਮਰਥਕਾਂ ਨੇ ਸੜਕ ’ਤੇ ਜਾਮ ਲਗਾ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਧਰਨਾ ਪ੍ਰਦਰਸ਼ਨ ਦੇਰ ਤੱਕ 2 ਵਜੇ ਦੇ ਕਰੀਬ ਤੱਕ ਚੱਲਦਾ ਰਿਹਾ। ਰਾਤ ਪ੍ਰਸ਼ਾਸਨ ਨੂੰ ਕਾਂਗਰਸੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜਿੰਨਾ ਚਿਰ ਸਰਕਾਰ ਈਵੀਐੱਮ ਮਸ਼ੀਨ ਤੋੜਨ ਵਾਲੇ ਖ਼ਿਲਾਫ਼ ਬਾਈ ਨੇਮ ਪਰਚਾ ਦਰਜ ਨਹੀਂ ਕਰਦੀ, ਉਨ੍ਹਾਂ ਚਿਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਸੀ ਪਰ ਕਿਸੇ ਵਿਅਕਤੀ ਦਾ ਨਾਮ ਨਹੀਂ ਪਾਇਆ ਗਿਆ ਸੀ ਜਿਸ ਕਰਕੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਪਾਰਟੀ ਦੇ ਸੈਂਕੜੇ ਆਗੂ ਅਤੇ ਵਰਕਰਾਂ ਨਾਲ ਜੀਟੀ ਰੋਡ ਉੱਤੇ ਜਾਮ ਲੱਗਾ ਦਿੱਤਾ। ਕਾਂਗਰਸੀ ਆਪਣੀ ਮੰਗ ਉੱਤੇ ਅੜੇ ਹੋਏ ਹਨ। ਮੰਗ ਕੀਤੀ ਕਿ ਮਸ਼ੀਨ ਤੋੜਨ ਵਾਲੇ ਅਤੇ ਉਸਨੂੰ ਉਕਸਾਉਣ ਵਾਲੇ ਦੋ ਹੋਰ ਵਿਅਕਤੀਆਂ ਦੇ ਨਾਮ ਪਾ ਕੇ ਮਾਮਲਾ ਦਰਜ ਕੀਤਾ ਜਾਵੇ।

By admin

Leave a Reply

Your email address will not be published. Required fields are marked *