ਮੇਰਾ ਆਪਣਾ ਪੰਜਾਬ : ਬ੍ਰਿਟਿਸ਼ ਆਰਮੀ ‘ਚ ਤਾਇਨਾਤ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਜਗਜੀਤ ਸਿੰਘ ਦੇ ਸਬੰਧ ਉੱਤਰ ਪ੍ਰਦੇਸ਼ ਦੇ ਪੀਲੀਭੀਤ ‘ਚ ਮਾਰੇ ਗਏ ਅੱਤਵਾਦੀਆਂ ਨਾਲ ਹਨ। ਬੁੱਧਵਾਰ ਸਵੇਰੇ NIA ਦੀ ਟੀਮ ਨੇ ਉਸ ਦੇ ਘਰ ਛਾਪਾ ਮਾਰਿਆ ਤੇ ਮਾਪਿਆਂ ਤੋਂ ਪੁੱਛਗਿੱਛ ਕੀਤੀ। ਟੀਮ ਨੇ ਸਰਾਏ ਅਮਾਨਤ ਖਾਂ ਥਾਣੇ ‘ਚ ਜਗਜੀਤ ਦੇ ਪਰਿਵਾਰ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਲਈ।ਜਗਜੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੁਖੀ ਅੱਤਵਾਦੀ ਰਣਜੀਤ ਸਿੰਘ ਨੀਟਾ ਦਾ ਮਾਡਿਊਲ ਹੈ। ਐਸਪੀ (ਆਈ) ਅਜੈਰਾਜ ਸਿੰਘ ਨੇ ਦੱਸਿਆ ਕਿ ਜਗਜੀਤ ਦੇ ਪਰਿਵਾਰ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।