
ਮੇਰਾ ਆਪਣਾ ਪੰਜਾਬ (ਬਿਊਰੋ)-ਜਲੰਧਰ: ਐਡਵਾਂਸ ਗਾਇਨੀ ਐਂਡ ਨਿਊਰੋ ਸੈਂਟਰ, ਦੇ ਡਾਇਰੈਕਟਰ ਡਾ. ਅੰਕੁਰ ਹਰਜੀਤ ਕੌਰ ਅਤੇ ਡਾ.ਜਸਮੀਤ ਸਿੰਘ ਨੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਪਣੇ ਮਾਤਾ-ਪਿਤਾ ਦੀ ਪ੍ਰੇਰਣਾ ਅਨੁਸਾਰ ਉਨ੍ਹਾਂ ਨੇ ਖਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ ‘ਤੇ 13-13 ਸੇਵਾ ਸਕੀਮ ਸ਼ੁਰੂ ਕੀਤੀ ਹੈ।
ਇਸ ਸੇਵਾ ਯੋਜਨਾ ਦੇ ਤਹਿਤ ਨਾਰਮਲ ਡਿਲੀਵਰੀ ਅਤੇ ਸੀਜ਼ੇਰੀਅਨ ਆਪਰੇਸ਼ਨ ਬਹੁਤ ਘੱਟ ਕੀਮਤਾਂ ‘ਤੇ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਇਹ ਸੁਵਿਧਾ ਆਯੁਸ਼ਮਾਨ ਕਾਰਡ ਦੇ ਤਹਿਤ ਵੀ ਉਪਲਬਧ ਹੈ, ਪਰ ਹਰ ਜ਼ਰੂਰਤਮੰਦ ਕੋਲ ਇਹ ਕਾਰਡ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਕੋਲ ਵਿਕਲਪ ਘਟ ਜਾਂਦੇ ਹਨ। ਪਰ 13-13 ਸੇਵਾ ਯੋਜਨਾ ਦੇ ਤਹਿਤ ਹਰ ਜ਼ਰੂਰਤਮੰਦ ਵਿਅਕਤੀ ਐਡਵਾਂਸ ਗਾਇਨੀ ਐਂਡ ਨਿਊਰੋ ਸੈਂਟਰ ਵਿੱਚ ਪ੍ਰਾਈਵੇਟ ਹਸਪਤਾਲ ਦੀਆਂ ਵਧੀਆ ਸੁਵਿਧਾਵਾ ਲੈ ਸਕਣਗੇ ਕਿਉਂਕਿ ਪੈਸਾ ਹੁਣ ਮਾਹਿਰ ਡਾਕਟਰਾਂ ਤੋਂ ਵਧੀਆ ਇਲਾਜ ਲਈ ਰੁਕਾਵਟ ਨਹੀਂ ਬਣੇਗਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹਰ ਡਾਕਟਰ ਆਪਣੇ ਤਰੀਕੇ ਨਾਲ ਮਰੀਜ਼ਾਂ ਦੀ ਮਦਦ ਕਰਦੇ ਰਹਿੰਦੇ ਹਨ। ਉਸੇ ਤਰ੍ਹਾਂ ਸਾਡੇ ਵੱਲੋਂ ਵੀ 13-13 ਸੇਵਾ ਯੋਜਨਾ ਜ਼ਰੂਰਤ ਮੰਦਾਂ ਦੀ ਸਹਾਇਤਾ ਲਈ ਇੱਕ ਛੋਟਾ ਜਿਹਾ ਉਪਰਾਲਾ ਹੈ।
ਇਸ ਮੌਕੇ ‘ਤੇ ਦੋਵੇਂ ਡਾਕਟਰਾਂ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸੰਗਤਾਂ ਅਤੇ ਸਮੁੱਚੇ ਸਮਾਜ ਨੂੰ ਵਧਾਈਆਂ ਦਿੱਤੀਆਂ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ 327ਵੇਂ ਖਾਲਸਾ ਸਾਜਨਾ ਦਿਵਸ ਨੂੰ ਯਾਦ ਕਰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਤੇ ਐਡਵਾਂਸ ਗਾਇਨੀ ਅਤੇ ਨਿਊਰੋ ਸੈਂਟਰ ਦੇ ਸੀਈਓ ਪ੍ਰਦੀਪ ਸਿੰਘ ਨੇ ਕਿਹਾ ਕਿ ਸਮਾਜ ਦੀ ਭਲਾਈ ਤੋਂ ਲੋੜਵੰਦਾਂ ਦੀ ਜ਼ਰੂਰਤ ਲਈ ਅਜਿਹੇ ਉਪਰਾਲੇ ਕੀਤੇ ਜਾਣ ਦੀ ਬਹੁਤ ਲੋੜ ਹੈ।