ਮੇਰਾ ਆਪਣਾ ਪੰਜਾਬ : ਬਾਪੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਮਰੀਕਾ ਵਿਚ ਆਖਰੀ ਸਾਹ ਲਏ। ਉਹ ਕੁਝ ਸਮਾਂ ਪਹਿਲਾਂ ਹੀ ਪਰਿਵਾਰ ਨਾਲ ਅਮਰੀਕਾ ਸ਼ਿਫ਼ਟ ਹੋਏ ਸਨ। ਉਹ 8 ਸਾਲ ਦੇ ਲੰਮੇ ਸਮੇਂ ਤਕ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਰਹੇ ਸਨ। ਭੁੱਖ ਹੜਤਾਲ ਦੌਰਾਨ ਉਹ ਲੁਧਿਆਣਾ DMC ਹਸਪਤਾਲ ਵਿਚ ਦਾਖਲ ਵੀ ਰਹੇ ਸਨ। ਜਿਥੇ ਉਨ੍ਹਾਂ ਨੂੰ ਪਾਈਪ ਰਾਹੀਂ ਭੋਜਨ ਦਿੱਤਾ ਜਾਂਦਾ ਸੀ।