ਮੇਰਾ ਆਪਣਾ ਪੰਜਾਬ-ਜਲੰਧਰ-(12 ਜੁਲਾਈ)-(ਨਵਜੋਤ ਮੱਟੂ): ਪੰਡਿਤ ਕਿਸ਼ੋਰੀ ਲਾਲ ਜੀ ਦੀ 36ਵੀਂ ਬਰਸੀ ‘ਦੇਸ ਭਗਤ ਯਾਦਗਾਰ ਹਾਲ ਵਿਸ਼ਨੂ ਗਣੇਸ਼ ਪਿੰਗਲੇ ਹਾਲ ਜਲੰਧਰ ਵਿਖੇ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਯਾਦ ਰੱਖਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਡੀ.ਵਾਈ.ਐਫ.ਆਈ. (DYFI) (S F I)ਵਰਗੀਆ ਜਥੇਬੰਦੀਆ ਦਾ ਇਤਿਹਾਸ ਪੰਡਿਤ ਜੀ ਨਾਲ ਜੁੜਿਆ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਆਜ਼ਾਦੀ ਦੇ ਸੰਗਰਾਮੀਆਂ ਦੀ ਵਿਰਾਸਤ ਅੱਜ ਵੀ ਨੌਜਵਾਨਾਂ ਲਈ ਚਾਨਣ-ਮੁਨਾਰਾ ਹੈ।DYFI ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਪੰਡਿਤ ਕਿਸ਼ੋਰੀ ਲਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਸਤੀਵਾਦੀ ਰਾਜ ਦੇ ਖਿਲਾਫ ਲੜਾਈ ਲੜੀ ਸੀ, ਅੱਜ ਦੇ ਨੌਜਵਾਨਾਂ ਦਾ ਫਰਜ਼ ਹੈ ਕਿ ਉਹ ਸਾਡੇ ਸੰਵਿਧਾਨ, ਧਰਮ-ਨਿਰਪੱਖਤਾ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਮਜ਼ਬੂਤੀ ਨਾਲ ਖੜ੍ਹੇ ਹੋਣ।
ਡੀ.ਵਾਈ.ਐਫ.ਆਈ.ਅਤੇ ਐਸ਼ ਐਫ ਆਈ ਵਰਗੀਆਂ ਜਥੇਬੰਦੀਆਂ ਰਾਹੀਂ ਨੌਜਵਾਨਾਂ ਦਾ ਇੱਕਮੁੱਠ ਹੋਣਾ ਜ਼ਰੂਰੀ ਹੈ। ਜਦੋਂ ਨੌਜਵਾਨ ਇਕੱਠੇ ਹੁੰਦੇ ਹਨ, ਤਾਂ ਉਹ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਾਕਤ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਦੀ ਲੜਾਈ ਨੌਜਵਾਨਾਂ ਨੂੰ ਸਿਰਫ ਰੁਜ਼ਗਾਰ ਦੇ ਸਵਾਲਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਸਮਾਜਿਕ ਅਤੇ ਸਿਆਸੀ ਸਰੋਕਾਰਾਂ ਨੂੰ ਵੀ ਆਪਣੀ ਲੜਾਈ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇੱਕ ਪੜ੍ਹਿਆ-ਲਿਖਿਆ ਅਤੇ ਜਾਗਰੂਕ ਨੌਜਵਾਨ ਹੀ ਦੇਸ਼ ਦਾ ਸਹੀ ਦਿਸ਼ਾ ਵਿੱਚ ਨਿਰਮਾਣ ਕਰ ਸਕਦਾ ਹੈ। ਨੌਜਵਾਨ ਭਾਰਤ ਸਭਾ ਦੀ ਸੋਚ ਨੂੰ ਅੱਜ ਦੇ ਸੰਦਰਭ ਵਿੱਚ ਅਪਣਾਉਣਾ, ਮਤਲਬ ਤਰਕਸ਼ੀਲਤਾ, ਬਰਾਬਰੀ ਅਤੇ ਸਮਾਜਿਕ ਨਿਆਂ ਲਈ ਆਵਾਜ਼ ਬੁਲੰਦ ਕਰਨਾ ਹੈ।
ਇਸ ਮੌਕੇ ਤੇ ਬੋਲਦਿਆਂ ਡੀ ਵਾਈ ਐਫ ਆਈ ਦੇ ਕੇਂਦਰੀ ਸਕੱਤਰ ਸੰਜੀਵ ਨੇ ਦੱਸਿਆ ਕਿ ਪੰਡਿਤ ਕਿਸ਼ੋਰੀ ਲਾਲ ਜੀ ਦਾ ਜੀਵਨ ਕੁਰਬਾਨੀ ਅਤੇ ਨਿਡਰਤਾ ਦੀ ਮਿਸਾਲ ਹੈ। ਉਨ੍ਹਾਂ ਨੇ ਨਾ ਸਿਰਫ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰੋਲ ਨਿਭਾਇਆ, ਸਗੋਂ ਆਜ਼ਾਦੀ ਤੋਂ ਬਾਅਦ ਵੀ ਉਹ ਲੋਕ-ਪੱਖੀ ਲਹਿਰਾਂ ਦੇ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹੇ। 1980 ਵਿੱਚ ਡੀ.ਵਾਈ.ਐਫ.ਆਈ. ਦਾ ਲੁਧਿਆਣਾ ਵਿਖੇ ਗਠਨ ਸਮੇਂ ਉਨ੍ਹਾਂ ਦੀ ਮੌਜੂਦਗੀ ਅਤੇ ਅਗਵਾਈ ਇਸ ਗੱਲ ਦਾ ਸਬੂਤ ਹੈ ਕਿ ਉਹ ਆਖਰੀ ਸਾਹ ਤੱਕ ਨੌਜਵਾਨਾਂ ਨੂੰ ਇੱਕ ਬਿਹਤਰ ਸਮਾਜ ਲਈ ਲੜਨ ਵਾਸਤੇ ਉਤਸ਼ਾਹਿਤ ਕਰਦੇ ਰਹੇ ਹਨ। ਇਸ ਮੌਕੇ ਤੇ ਸਾਥੀ ਸੰਜੀਵ ਕੁਮਾਰ ਕੁਲਹਿੰਦ ਖਜਾਨਚੀ ਡੀ ਵਾਈ ਐੱਫ ਆਈ, ਸਾਥੀ ਸ੍ਰੀਜਨ ਭੱਟਾਚਾਰੀਆਟੁਲਹਿੰਦ ਜਨਰਲ ਸਕੱਤਰ ਐੱਸ ਐੱਫ ਆਈ, ਸੁਖਵਿੰਦਰ ਸਿੰਘ ਸੇਖੋਂ ਸਾਬਕਾ ਸੂਬਾ ਪ੍ਰਧਾਨ ਡੀ ਵਾਈ ਐੱਫ ਆਈ, ਸੁਖਵਿੰਦਰ ਸਿੰਘ ਨਾਗੀ ਸੂਬਾ ਪ੍ਰਧਾਨ ਡੀ ਵਾਈ ਐੱਫ ਆਈ ਪੰਜਾਬ, ਕੁਮਾਰੀ ਸ਼ਿਲਪਾ ਕੁਲਹਿੰਦ ਮੀਤ ਪ੍ਰਧਾਨ ਐੱਸ ਐੱਫ ਆਈ, ਸੁਖਦੀਪ ਸਿੰਘ ਗਰੇਵਾਲ ਸੂਬਾ ਸਕੱਤਰ ਡੀੜਵਾਈ ਐੱਫ ਆਈ ਪੰਜਾਬ, ਸੋਨੂੰ ਗੁਪਤਾ ਸੂਬਾ ਖਜਾਨਚੀ ਪੰਜਾਬ, ਜੀਵਨ ਸਿੰਘ ਸੂਬਾ ਜਨਰਲ ਸਕੱਤਰ ਐੱਸ ਐੱਫ ਆਈ ਪੰਜਾਬ, ਨੇ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਨੌਜਵਾਨ ਆਗੂ ਸਤਨਾਮ ਸਿੰਘ ਵੜੈਚ, ਸੁਖਪ੍ਰੀਤ ਸਿੰਘ ਜੌਹਲ, ਗੁਰਨੇਕ ਸਿੰਘ ਭੱਜਲ, ਸਵਰਨਜੀਤ ਸਿੰਘ ਦਲਿਓਂ, ਵਰਿੰਦਰਪਾਲ ਸਿੰਘ ਕਾਲਾ, ਅਤੇ ਨਰਿੰਦਰ ਸਿੰਘ ਜੌਹਲ, ਦੇਸ਼ਭਗਤ ਯਾਦਗਾਰ ਹਾਲ ਦੇ ਟਰੱਸਟੀ, ਕ੍ਰਿਸ਼ਨਾ ਕੁਮਾਰੀ, ਸੀਤਲ ਸਿੰਘ ਸੰਘਾ, ਅਤੇ ਡੀ ਵਾਈ ਐੱਫ ਆਈ ਦੇ ਸੂਬਾ ਕਮੇਟੀ ਮੈਂਬਰ ਸੁਖਵੀਰ ਸਿੰਘ ਢੰਡਾ, ਕਮਲਜੀਤ ਫਿਲੌਰ, ਸੁਖਚੈਨ ਸਿੰਘ, ਬਲਰਾਮ ਸਿੰਘ ਡੰਗੋਰੀ, ਅਵਤਾਰ ਸਿੰਘ ਗਿੱਲ, ਸੁਰਜੀਤ ਸਿੰਘ ਫਾਜ਼ਿਲਕਾ, ਸੰਨੀ ਮਾਹੂੰਵਾਲ ਅਤੇ ਸੁਸ਼ੀਲ ਮੰਢਾਲੀ ਅਤੇ ਆਗੂ ਹਾਜ਼ਰ ਸਨ।