
ਮੇਰਾ ਆਪਣਾ ਪੰਜਾਬ-ਜਲੰਧਰ-(15 ਅਗਸਤ)-(ਸਤੀਸ਼ ਸੋਢੀ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸ਼ਕਤੀ ਸਦਨ ਵਿਖੇ ਰਾਸ਼ਟਰ ਦਾ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਇੰਜੀ: ਸਰਬਜੀਤ ਸਿੰਘ, ਮੁੱਖ ਇੰਜੀਨੀਅਰ/ਵੰਡ (ਉੱਤਰ), ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜਲੰਧਰ ਵਲੋਂ ਪੀ.ਏ.ਪੀ. ਦੇ ਜਵਾਨਾਂ ਵੱਲੋਂ ਦਿੱਤੇ ਗਏ “ਗਾਰਡ ਆਫ ਆਨਰ” ਦਾ ਨਿਰੀਖਣ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਇੰਜੀ. ਸਰਬਜੀਤ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਰਾਸ਼ਟਰ ਦੀ ਸੇਵਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਦਿੱਤੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਬਿਜਲੀ ਖੇਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੋਰ ਵੀ ਮਿਹਨਤ ਤੇ ਲਗਨ ਨਾਲ ਆਪਣਾ ਫ਼ਰਜ ਨਿਭਾਉਣ ਲਈ ਪ੍ਰੇਰਿਆ ਤਾਂ ਜੋ ਬਿਜਲੀ ਦੇ ਖਪਤਕਾਰਾਂ ਨੂੰ ਸੁਚਾਰੂ ਢੰਗ ਨਾਲ ਸਪਲਾਈ ਮੁਹਈਆਂ ਕਰਵਾਈ ਜਾ ਸਕੇ ਅਤੇ ਪੰਜਾਬ ਰਾਜ ਪਾਵਰ ਨਿਗਮ ਲਿਮਟਿਡ ਲੋਕਾਂ ਦੀ ਹੋਰ ਵਧੀਆ ਸੇਵਾ ਕਰ ਸਕੇ ਅਤੇ ਇਸ ਤਰ੍ਹਾਂ ਪੰਜਾਬ ਦੀ ਤਰੱਕੀ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿੰਨ੍ਹਾਂ ਨੇ ਵਧੀਆ ਕਾਰਜਗੁਜ਼ਾਰੀ ਵਿਖਾਈ, ਜਿਹਨਾਂ ਵਿਚ ਸ਼੍ਰੀਮਤੀ ਰਣਜੀਤ ਕੋਰ ਡੀ.ਐਮ.ਐਚ.ਆਰ.,ਇੰਜ:ਅਮਨਦੀਪ ਸਿੰਘ ਏ.ਏ.ਈ.,ਇੰਜ:ਪੰਕਜ ਰਾਜਪਾਲ ਜੇਈ, ਇੰਜੀ: ਸੋਢੀ ਸਿੰਘ ਜੇ.ਈ, ਸ਼੍ਰੀਮਤੀ ਗਗਨਦੀਪ ਕੋਰ ਸੀਨੀਅਰ ਸਹਾਇਕ, ਸ਼੍ਰੀ ਰਜਿੰਦਰ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਜਤਿੰਦਰ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਪੰਕਜ ਗੋਇਲ ਉ.ਕ., ਸ਼੍ਰੀਮਤੀ ਇੰਦੂ ਬਾਲਾ ਕਲਰਕ ਅਤੇ ਹੋਰ ਯੋਗ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਨਾਲ ਹੋਰਨਾਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲ ਸਕੇ। ਇਸ ਦੇ ਨਾਲ ਹੀ ਇੰਜ: ਸਰਬਜੀਤ ਸਿੰਘ ਨੇ ਪੀ.ਏ.ਪੀ. ਦੇ ਜਵਾਨਾਂ, ਇੰਚਾਰਜ ਐਂਟੀ ਪਾਵਰ ਥੈਫਟ ਅਤੇ ਸ਼ਕਤੀ ਸਦਨ ਕੰਪਲੈਕਸ ਦੇ ਸਕਿਓਰਿਟੀ ਪਰਸਨ ਨੂੰ ਵੀ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਤੇ ਵਤਨ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਹਮੇਸ਼ਾ ਚੱਲਣ ਲਈ ਪ੍ਰੇਰਦਿਆਂ ਕਿਹਾ ਕਿ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਆਪਣੇ ਫ਼ਰਜ ਨੂੰ ਪੂਰੀ ਨੇਕਨੀਤੀ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਕੇ ਹੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਤੇ ਹਾਜਰ ਹੋਏ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਇੰਜੀ: ਸਰਬਜੀਤ ਸਿੰਘ, ਮੁੱਖ ਇੰਜੀਨੀਅਰ ਵਲੋਂ ਬੱਚਿਆਂ ਨੂੰ ਤੋਹਫੇ ਦਿਤੇ ਗਏ ।
ਇਸ ਮੌਕੇ ਤੇ ਇੰਜ: ਸਰਬਜੀਤ ਸਿੰਘ ਮੁੱਖ ਇੰਜੀਨੀਅਰ/ਵੰਡ ਉੱਤਰ ਜ਼ੋਨ ਜਲੰਧਰ,ਇੰਜੀ: ਕਰਮਜੀਤ ਸਿੰਘ ਤਲਾਹਾ ਉਪ ਮੁੱਖ ਇੰਜੀਨੀਅਰ ਸਦਰ ਮੁਕਾਮ, ਇੰਜ:ਗੁਲਸ਼ਨ ਕੁਮਾਰ ਚੁਟਾਨੀ, ਉਪ ਮੁੱਖ ਇੰਜੀਨੀਅਰ/ਵੰਡ ਹਲਕਾ ਜਲੰਧਰ ਇੰਜੀ: ਸੁਰਿੰਦਰ ਪਾਲ ਸੋਂਧੀ ਉਪ ਮੁੱਖ ਇੰਜੀਨੀਅਰ ਵੰਡ ਹਲਕਾ ਕਪੂਰਥਲਾ,ਇੰਜੀ: ਰਾਜੀਵ ਸੁਮਰਾ ਉਪ ਮੁੱਖ ਇੰਜੀ:ਪੀ ਅਤੇ ਐਮ ਹਲਕਾ ਜਲੰਧਰ ਵਲੋਂ ਸ਼ਕਤੀ ਸਦਨ ਵਿਖੇ ਆਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ ਗਈ।
ਇਸ ਮੌਕੇ ਤੇ ਇੰਜੀ: ਸਰਬਜੀਤ ਸਿੰਘ, ਮੁੱਖ ਇੰਜੀਨੀਅਰ ਨੇ ਬੂਟਾ ਲਗਾਉਣ ਦੀ ਰਸਮ ਵੀ ਅਦਾ ਕੀਤੀ, ਜਿੱਥੇ ਉਨ੍ਹਾਂ ਨਾਲ ਇੰਜੀ: ਕਰਮਜੀਤ ਸਿੰਘ ਤਲਾਹਾ ਉਪ ਮੁੱਖ ਇੰਜੀਨੀਅਰ, ਇੰਜ:ਗੁਲਸ਼ਨ ਕੁਮਾਰ ਚੁਟਾਨੀ, ਉਪ ਮੁੱਖ ਇੰਜੀਨੀਅਰ, ਇੰਜੀ: ਸੁਰਿੰਦਰ ਪਾਲ ਸੋਂਧੀ ਉਪ ਮੁੱਖ ਇੰਜੀਨੀਅਰ,ਇੰਜੀ: ਰਾਜੀਵ ਸੁਮਰਾ ਉਪ ਮੁੱਖ ਇੰਜੀਨੀਅਰ ਇੰਜ: ਮਨਿੰਦਰਪਾਲ ਸਿੰਘ ਸੀਨੀਅਰ ਐਕਸੀਅਨ ਅਤੇ ਹੋਰ ਸੀਨੀਅਰ ਅਫਸਰ ਨਾਲ ਸਨ।
ਇਸ ਮੌਕੇ ਇੰਜ:ਦਵਿੰਦਰਪਾਲ ਸਿੰਘ, ਵਧੀਕ ਨਿਗਰਾਨ ਇੰਜੀਨੀਅਰ/ਕੈਂਟ ਜਲੰਧਰ, ਇੰਜ:ਜਸਵਿੰਦਰ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੱਛਮ ਮੰਡਲ ਜਲੰਧਰ,ਇੰਜੀ: ਹਰਦੀਪ ਕੁਮਾਰ ਵਧੀਕ ਨਿਗਰਾਨ ਇੰਜੀ/ਵੰਡ ਮੰਡਲ ਫਗਵਾੜਾ,ਇੰਜ: ਸੰਨੀ ਵਧੀਕ ਨਿਗਰਾਨ ਇੰਜੀਨੀਅਰ /ਵੰਡ ਪੂਰਬ ਮੰਡਲ ਜਲੰਧਰ, ਸ਼੍ਰੀਮਤੀ ਅਨੀਤਾ ਗੋਤਮ, ਸੁਪਰਡੈਂਟ ਵਰਕਸ ਉੱਤਰੀ ਜ਼ੋਨ ਜਲੰਧਰ, ਸ਼੍ਰੀ ਮਨਪ੍ਰੀਤ ਸਿੰਘ ਥਿੰਦ, ਸਹਾਇਕ ਮੈਨੇਜਰ/ਮੱਨੁਖੀ ਵਸੀਲੇ ਉੱਤਰੀ ਜ਼ੋਨ ਜਲੰਧਰ ਅਤੇ ਹੋਰ ਸੀਨੀਅਰ ਅਫਸਰ ਸਾਹਿਬਾਨ /ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀਮਤੀ ਹਰਪ੍ਰੀਤ ਕੋਰ, ਯੂ.ਡੀ.ਸੀ. ਵਲੋਂ ਬਾਖੂਬੀ ਨਿਭਾਈ ਗਈ।
