
ਮੇਰਾ ਆਪਣਾ ਪੰਜਾਬ (ਜਲੰਧਰ)-23 ਸਤੰਬਰ-(ਨਵਜੋਤ ਮੱਟੂ): ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਪਿੰਡ ਆਧੀ ਵਿਖੇ ਬਾਬਾ ਮੱਟ ਦੀ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ, ਪਿੰਡ ਸ਼ਾਹਪੁਰ, ਪੰਡੋਰੀ ਸ਼ੇਖ ਅਤੇ ਐੱਨ.ਆਰ.ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ, ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਧਾਰਮਿਕ, ਖੇਡ ਅਤੇ ਸੱਭਿਆਚਾਰਕ ਸਮਾਗਮਾਂ ਦੀ ਰੌਣਕ ਤੇ ਠਾਠਾਂ ਮਾਰਦਾ ਇਕੱਠ ਤੇ ਦੁਕਾਨਾਂ ਦੋ ਪੂਰਾ ਬਜਾ਼ਰ ਬਣਿਆਂ ਹੋਇਆ ਸੀ ਦ੍ਰਿਸ਼ ਦੇਖਣ ਯੋਗ ਸਨ।
ਮੇਲੇ ਦੇ ਪਹਿਲੇ ਦਿਨ 14 ਸਤੰਬਰ ਨੂੰ 80 ਕਿਲੋ ਕਲੱਬ ਦੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 16 ਨਾਮਵਰ ਟੀਮਾਂ ਨੇ ਵਧ-ਚੜ੍ਹ ਕੇ ਭਾਗ ਲਿਆ।
ਫਾਈਨਲ ਮੁਕਾਬਲਾ: ਆਧੀ ਅਤੇ ਖੀਵਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਬਾਬਾ ਮੱਟ ਸਪੋਰਟਸ ਕਲੱਬ ਆਧੀ ਨੇ ਪਹਿਲਾ ਅਤੇ ਪਿੰਡ ਖੀਵਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਨਾਮਾਂ ਦੀ ਵੰਡ ਮੇਲਾ ਪ੍ਰਬੰਧਕ ਕਮੇਟੀ ਨੇ ਜੇਤੂ ਪਹਿਲੇ ਸਥਾਨ ਵਾਲੀ ਟੀਮ ਨੂੰ 41,000 ਰੁਪਏ ਨਕਦ ਅਤੇ ਸ਼ਾਨਦਾਰ ਕੱਪ ਦਿੱਤਾ ਗਿਆ, ਜਦਕਿ ਦੂਜੇ ਨੰਬਰ ’ਤੇ ਰਹੀ ਟੀਮ ਨੂੰ 31,000 ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ ।ਮੇਲੇ ਦੇ ਦੂਜੇ ਦਿਨ 15 ਸਤੰਬਰ ਨੂੰ ਸਵੇਰੇ ਬਾਬਾ ਜੀ ਦੇ ਦਰਬਾਰ ’ਤੇ ਪਵਿੱਤਰ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਪੂਰੀ ਸ਼ਰਧਾ ਨਾਲ ਨਿਭਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਸੱਭਿਆਚਾਰਕ ਮੇਲੇ ਵਿੱਚ ਗਾਇਕਾਂ ਨੇ ਬੰਨ੍ਹਿਆ ਰੰਗ
ਮੇਲੇ ਦੇ ਆਖ਼ਰੀ ਦਿਨ 16 ਸਤੰਬਰ ਨੂੰ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਵੇਰੇ 11 ਵਜੇ ਸਟੇਜ ਦੀ ਕਾਰਵਾਈ ਆਰੰਭ ਹੋਈ, ਜਿਸ ਵਿੱਚ ਨਾਮਵਰ ਕਲਾਕਾਰਾਂ ਨੇ ਆਪਣੇ ਫ਼ਨ ਦਾ ਪ੍ਰਦਰਸ਼ਨ ਕੀਤਾ
ਪ੍ਰਸਿੱਧ ਗਾਇਕ ਜਸਵੀਰ ਸੀਰਾ ਨੇ ਆਪਣੇ ਚਰਚਿਤ ਸੱਭਿਆਚਾਰਕ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਲਿਆ।
ਕਲਾਕਾਰ ਸਨੀਲ ਮੱਟੂ ਨੇ ‘ਬੋਲ ਮਿੱਟੀ ਦਿਆ ਬਾਵਿਆਂ’ ਗੀਤ ਗਾ ਕੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਪੰਜਾਬ ਦੇ ਪ੍ਰਸਿੱਧ ਗਾਇਕ ਪੰਮਾ ਡੂਮੇਵਾਲੀਆ ਨੇ ਆਪਣੇ ਲਾਜਵਾਬ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਨਾਲ ਪੰਡਾਲ ਵਿੱਚ ਬੈਠੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।
ਇਸ ਮੌਕੇ ਰਾਜ ਕੁਮਾਰ ਰਾਜੂ ਵੱਲੋਂ ਠੰਢੇ-ਮਿੱਠੇ ਪਾਣੀ ਦੀ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਜਰਨੈਲ ਸਿੰਘ ਸ਼ਾਹਪੁਰ, ਜਗੀਰ ਸਿੰਘ ਸ਼ਾਹਪੁਰ, ਹਰਨੇਕ ਸਿੰਘ (ਸਾਬਕਾ ਪੰਚ), ਡਾ. ਕਲਵੰਤ ਸਿੰਘ, ਬਲਦੇਵ ਕੁਮਾਰ ਗੋਰਾ, ਬਲਵੀਰ ਸਿੰਘ ਨਾਹਲ, ਰਣਬੀਰ ਸਿੰਘ ਨੂਰਾ, ਅਵਤਾਰ ਸਿੰਘ, ਬਲਜੀਤ ਸਿੰਘ ਲੰਬੜਦਾਰ, ਗੁਰਦੇਵ ਸਿੰਘ ਬਿੱਟੂ, ਜਸਵਿੰਦਰ ਸਿੰਘ ਮੱਧੂ, ਬਲਵੰਤ ਸਿੰਘ ਬੁੱਧੂ, ਜੀਤਾ ਪੰਡੋਰੀ ਸ਼ੇਖ, ਗੁਰਦੀਪ ਚੰਦ, ਸੁਖਦੇਵ ਸਿੰਘ ਬੱਗਾ, ਅਮਨਦੀਪ ਸਿੰਘ, ਆਸ਼ੂ ਪੰਡਿਤ,ਲੱਖੀ ਟੇਲਰ ,ਜਗਜੀਤ ਸਿੰਘ ਜੱਗਾ ਪੰਡੋਰੀ ਸ਼ੇਖ, ਮੇਜਰ ਸਿੰਘ ਪਿੱਲੂ, ਯਾਦਵਿੰਦਰ ਸਿੰਘ ਯਾਦੋ, ਰਾਜੂ, ਸਾਬੀ, ਸੰਤੋਖ ਸਿੰਘ ਸੋਖੀ, ਨਵਜੋਤ ਮੱਟੂ ਅਤੇ ਵਿਸ਼ਾਲ ਮੱਟੂ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਤੇ ਮੀਡੀਆ ਤੋਂ ਲਖਵਿੰਦਰ ਸਿੰਘ ਆਧੀ (ਨਵਾਂ ਜ਼ਮਾਨਾ ਟੀ ਵੀ )ਅਮਰਜੀਤ ਸਿੰਘ ਮਠਾੜੂ (ਚੈਨਲ ਡੇਲੀ ਹਲਚਲ), ਰਾਜੀਵ ਧਾਮੀ (ਨਿਊਜ਼ ਇੰਡੀਆ), ਵਿਨੋਦ ਕੁਮਾਰ (ਵੀ.ਬੀ. ਨਿਊਜ਼) ਅਤੇ ਸਤੀਸ਼ ਜੱਜ ਆਦਿ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।