
ਮੇਰਾ ਆਪਣਾ ਪੰਜਾਬ (ਜਲੰਧਰ)-23 ਸਤੰਬਰ-(ਨਵਜੋਤ ਮੱਟੂ): ਪੰਜਾਬ ਦੀ ਪ੍ਰਸਿੱਧ ਮਰਹੂਮ ਲੋਕ ਗਾਇਕਾ ਨਰਿੰਦਰ ਬੀਬਾ ਦੀ ਯਾਦ ਨੂੰ ਸਮਰਪਿਤ 28ਵੇਂ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਪੰਜਾਬ ਪ੍ਰੈਸ ਕਲੱਬ ਜਲੰਧਰ ਪ੍ਰੈਸ ਵਿਖੇ ਨਾਮਵਰ ਕਲਾਕਾਰਾਂ ਅਤੇ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਮੇਲਾ ਪਿੰਡ ਸਾਦਿਕਪੁਰ ਵਿਖੇ ਪੂਰੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਬੀਬੀ ਰਣਜੀਤ ਕੌਰ ਕਾਕੜ (ਡਾਇਰੈਕਟਰ ਇਨਫੋਟੈਕ ਪੰਜਾਬ ਅਤੇ ‘ਆਪ’ ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ) ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਮੇਲਿਆਂ ਦੀ ਧਰਤੀ ਹੈ। ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਮੇਲੇ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਜਥੇਦਾਰ ਬਲਬੀਰ ਸਿੰਘ ਚੀਮਾ (ਚੇਅਰਮੈਨ ਤਰਨਾ ਦਲ ਭਾਰਤ) ਨੇ ਕਿ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ ਵੱਲੋਂ ਲਗਾਏ ਜਾਂਦੇ ਇਹ ਮੇਲੇ ਅਸਲ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ (ਨਾਮਵਰ ਗਾਇਕ) ਨੇ ਕਿਹਾ ਕਿ ਨਰਿੰਦਰ ਬੀਬਾ ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਸਨ, ਜਿਨ੍ਹਾਂ ਦੇ ਗੀਤ ਅੱਜ ਵੀ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੇ ਹਨ।

ਗੁਰਨਾਮ ਸਿੰਘ ਨਿਧੜਕ (ਮੁੱਖ ਸੰਚਾਲਕ): ਭਾਵੁਕ ਹੁੰਦਿਆਂ ਉਨ੍ਹਾਂ ਦੱਸਿਆ ਕਿ ਉਹ 50 ਮੇਲਿਆਂ ਦੀ ਲੜੀ ਪੂਰੀ ਕਰਕੇ ਗੋਲਡਨ ਜੁਬਲੀ ਮਨਾਉਣ ਦਾ ਮਾਣ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਸੁਨੇਹਾ ਦੇਵੇਗਾ।
ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਬਲਬੀਰ ਚੋਟੀਆ, ਜੈਸਮੀਨ ਚੋਟੀਆ, ਦਲਵਿੰਦਰ ਦਿਆਲਪੁਰੀ, ਚਰਨਜੀਤ ਚੰਨੀ, ਮੁਸਕਾਨ ਕੁਰੈਸ਼ੀ, ਗਾਮਾ ਫ਼ਕੀਰ, ਨੀਲੂ ਬੇਗਮ ਅਤੇ ਨਮਰਤਾ ਸਾਦਿਕਪੁਰੀ ਸਮੇਤ ਕਈ ਨਾਮਵਰ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਮੇਲੇ ਦੇ ਮੁੱਖ ਮਹਿਮਾਨ ਬੀਬੀ ਰਣਜੀਤ ਕੌਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਬਲਕਾਰ ਸਿੰਘ ਅਤੇ ਪਾਲਾ ਜਲਾਲਪੁਰੀ ਆਦਿ ਸ਼ਾਮਲ ਹੋਣਗੇ।
ਇਨਾਮ ਵੰਡ ਸਮਾਰੋਹ: ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਜੇਤੂਆਂ ਅਤੇ ਸਖ਼ਸੀਅਤਾਂ ਨੂੰ ਇਨਾਮ ਤਕਸੀਮ ਕਰਨਗੇ।
ਪ੍ਰਧਾਨਗੀ ਮੰਡਲ: ਇਸ ਮੌਕੇ ਨਰਿੰਦਰਪਾਲ ਸਿੰਘ ਚੰਦੀ, ਜਸਵੀਰ ਜਲਾਲਪੁਰੀ, ਬਲਕਾਰ ਸਿੰਘ ਚੱਠਾ ਅਤੇ ਡਾ. ਜਗਤਾਰ ਸਿੰਘ ਚੰਦੀ ਪ੍ਰਧਾਨਗੀ ਦੀ ਭੂਮਿਕਾ ਨਿਭਾਉਣਗੇ।
ਇਸ ਮੌਕੇ ਕਲੱਬ ਵਿਚ ਮਨਦੀਪ ਸਿੰਘ ਝੀਤਾ, ਕੁਲਦੀਪ ਸਿੰਘ, ਜਸਪਿੰਦਰ ਸਿੰਘ ਚੀਮਾ, ਜਥੇਦਾਰ ਸਨੀ ਕਾਕੜਾ, ਤਰਨਦੀਪ ਸਿੰਘ ਰੂਬੀ ਅਤੇ ਗੁਰਦੇਵ ਸਿੰਘ ਸਾਦਿਕਪੁਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
