
ਮੇਰਾ ਆਪਣਾ ਪੰਜਾਬ-ਜਲੰਧਰ-(18 ਮਈ)-(ਨਵਜੋਤ ਮੱਟੂ): ਸਰਕਾਰੀ ਹਾਈ ਸਕੂਲ ਪਿੰਡ ਆਧੀ (ਜਲੰਧਰ) ਦਾ ਮਾਰਚ 2026 ਅੱਠਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਦਾ ਨਤੀਜਾ 100% ਰਿਹਾ। ਅੱਠਵੀਂ ਜਮਾਤ ਵਿੱਚੋਂ ਲਗਭਗ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ, ਜਿਨ੍ਹਾਂ ਵਿੱਚੋਂ ਮਲਵੀਰ ਸਿੰਘ ਪਹਿਲੇ ਸਥਾਨ ਤੇ ਦਕਸ਼ ਗੌਤਮ ਦੂਸਰੇ ਅਤੇ ਪ੍ਰਭਦੀਪ ਕੌਰ ਤੀਸਰੇ ਸਥਾਨ ‘ਤੇ ਦਸਵੀਂ ਜਮਾਤ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ । ਦਸਵੀਂ ਦੀ ਸਿਮਰਨ ਕੌਰ 650 ਤੋਂ 549 ਨੰਬਰ ਲੈ ਦੇ ਪਹਿਲੇ ਸਥਾਨ ‘ਤੇ ਕਰਨਵੀਰ ਸਿੰਘ 523 ਨੰਬਰ ਲੈ ਕੇ ਦੂਸਰੇ ਸਥਾਨ ਤੇ ਅਤੇ ਅਰਸ਼ਦੀਪ ਸਿੰਘ ਨੇ 519 ਨੰਬਰ ਲੈ ਕੇ ਤੀਸਰੇ ਸਥਾਨ ‘ਤੇ ਰਿਹਾ। ਹੈਡਮਾਸਟਰ ਕੁਲਬੀਰ ਸਿੰਘ ਨੇ ਵਿਦਿਆਰਥੀਆਂ ਤੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਵਿਦਿਆਰਥੀਆਂ ਨੂੰ ਹੋਰ ਮਿਹਨਤ ਨਾਲ ਉਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ।