ਮੇਰਾ ਆਪਣਾ ਪੰਜਾਬ-ਜਲੰਧਰ-(8 ਜੁਲਾਈ)-(ਸਤੀਸ਼ ਸੋਢੀ): ਜਲੰਧਰ-ਨਕੋਦਰ ਸੜਕ ‘ਤੇ ਸਥਿਤ ਕਸਬਾ ਲਾਂਬੜਾ ਤੋਂ ਥੋੜ੍ਹੀ ਦੂਰ ਪਿੰਡ ਕਲਿਆਣਪੁਰ ਵਿਖੇ ਦਰਬਾਰ ਹਜ਼ਰਤ ਬਾਬਾ ਮੋਹਕਮ ਦੀਨ ਸ਼ਾਹ ਦਾ ਸਾਲਾਨਾ ਉਰਸ ਮੁਬਾਰਕ 8 – 9 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਾਈਂ ਗੁਲਾਮ ਸੋਨੀ ਜੀ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਸਦਕਾ ਮਨਾਏ ਜਾ ਰਹੇ ਇਸ ਮੇਲੇ ਵਿੱਚ 8 ਜੁਲਾਈ ਨੂੰ ਦਰਬਾਰ ਤੇ ਚਾਦਰਾਂ ਚੜ੍ਹਾਈਆਂ ਜਾਣਗੀਆਂ, ਚਿਰਾਗ ਰੋਸ਼ਨ ਕੀਤੇ ਜਾਣਗੇ ਤੇ ਝੰਡੇ ਦੀ ਰਸਮ ਵੀ ਹੋਵੇਗੀ। ਰਾਤ ਨੂੰ ਮਹਿਫਲੇ ਕੱਵਾਲ ਪ੍ਰੋਗਰਾਮ ਤਹਿਤ ਕੱਵਾਲ ਵਨੀਤ ਖਾਨ, ਲਵਜੀਤ ਖਾਨ, ਸ਼ਹਿਜ਼ਾਦਾ ਸਨੀ ਸਾਹਿਲ, ਅਨੀਸ ਸਾਬਰੀ
ਆਦਿ ਕੱਵਾਲੀਆਂ ਪੇਸ਼ ਕਰਨਗੇ ਅਤੇ 9 ਜੁਲਾਈ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿਚ ਨਾਮਵਰ ਗਾਇਕ ਰਣਬੀਰ, ਜੈਲੀ, ਮਨਜੀਤ ਸਹੋਤਾ, ਹਸਨ ਮਾਣਕ, ਗੌਤਮ ਜਲੰਧਰੀ, ਚਰਨਜੀਤ ਆਦਿ ਅਨੇਕਾਂ ਧਾਰਮਿਕ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।