

ਮੇਰਾ ਆਪਣਾ ਪੰਜਾਬ-ਜਲੰਧਰ (16 ਜੁਲਾਈ)-(ਪੱਤਰ ਪ੍ਰੇਰਕ): ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਆਮਦ ਨੂੰ ਮੁੱਖ ਰੱਖਦਿਆਂ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਸ਼ਹਿਰ ਅੰਦਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਅਤੇ ਰੂਟ ਡਾਇਵਰਸ਼ਨ ਜਾਰੀ ਕੀਤੇ ਗਏ ਹਨ।

ਇਹ ਟ੍ਰੈਫਿਕ ਪਲਾਨ ਪੁਲਿਸ ਕਮਿਸ਼ਨਰ ਸ਼੍ਰੀ ਸਤਿੰਦਰ ਸਿੰਘ (IPS) ਦੇ ਦਿਸ਼ਾ-ਨਿਰਦੇਸ਼ਾਂ ਹੇਠ ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ ਸਿੰਘ (PPS) ਅਤੇ ਏ.ਸੀ.ਪੀ. ਟ੍ਰੈਫਿਕ ਅਜੇ ਸਿੰਘ (PPS) ਦੀ ਨਿਗਰਾਨੀ ਵਿੱਚ ਤਿਆਰ ਕੀਤਾ ਗਿਆ ਹੈ। 17 ਜੁਲਾਈ 2026 ਨੂੰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਮਾਰਗਾਂ, ਹੈਵੀ ਟ੍ਰੈਫਿਕ ਅਤੇ ਬੱਸਾਂ ਲਈ ਹੇਠ ਲਿਖੇ ਅਨੁਸਾਰ ਡਾਇਵਰਸ਼ਨ ਲਾਗੂ ਰਹਿਣਗੇ:
1. ਹੈਵੀ ਟ੍ਰੈਫਿਕ (ਟਰੱਕ, ਟਿੱਪਰ, ਕੰਟੇਨਰ) ਲਈ ਡਾਇਵਰਸ਼ਨ
- ਲੁਧਿਆਣਾ ਤੋਂ ਅੰਮ੍ਰਿਤਸਰ: ਫਗਵਾੜਾ -> ਸਤਨਾਮਪੁਰਾ -> ਜੰਡਿਆਲਾ -> ਨਕੋਦਰ -> ਕਪੂਰਥਲਾ -> ਸੁਭਾਨਪੁਰ ਹੋ ਕੇ ਅੰਮ੍ਰਿਤਸਰ।
- ਲੁਧਿਆਣਾ ਤੋਂ ਹੁਸ਼ਿਆਰਪੁਰ/ਪਠਾਨਕੋਟ: ਚੰਡੀਗੜ੍ਹ ਬਾਈਪਾਸ (ਕੋਨਿਕਾ ਰਿਜੋਰਟ) -> ਮੇਹਟੀਆਣਾ -> ਹੁਸ਼ਿਆਰਪੁਰ -> ਦਸੂਹਾ ਹੋ ਕੇ ਪਠਾਨਕੋਟ।
- ਮੋਗਾ ਤੋਂ ਪਠਾਨਕੋਟ: ਨਕੋਦਰ -> ਕਪੂਰਥਲਾ -> ਸੁਭਾਨਪੁਰ -> ਨਡਾਲਾ -> ਟਾਂਡਾ ਹੋ ਕੇ ਪਠਾਨਕੋਟ।
2. ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਦੇ ਬਦਲੇ ਰੂਟ

- ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ: ਕਪੂਰਥਲਾ ਅਤੇ ਸੁਭਾਨਪੁਰ ਹੁੰਦੇ ਹੋਏ ਜਾਣਗੀਆਂ।
- ਹੁਸ਼ਿਆਰਪੁਰ ਜਾਣ ਵਾਲੀਆਂ ਬੱਸਾਂ: ਨਕੋਦਰ ਚੌਂਕ -> ਕਪੂਰਥਲਾ ਚੌਂਕ -> ਵੇਰਕਾ ਮਿਲਕ ਪਲਾਂਟ -> ਪਠਾਨਕੋਟ ਚੌਂਕ -> ਕਿਸ਼ਨਗੜ੍ਹ -> ਆਦਮਪੁਰ ਹੁੰਦੇ ਹੋਏ ਹੁਸ਼ਿਆਰਪੁਰ।
- ਲੁਧਿਆਣਾ ਜਾਣ ਵਾਲੀਆਂ ਬੱਸਾਂ: ਸਮਰਾ ਚੌਂਕ -> 66 ਫੁੱਟੀ ਰੋਡ -> ਜਮਸ਼ੇਰ -> ਜੀ.ਐਨ.ਏ. ਚੌਂਕ -> ਹਵੇਲੀ -> ਫਗਵਾੜਾ ਹੁੰਦੇ ਹੋਏ ਲੁਧਿਆਣਾ।
- ਪਠਾਨਕੋਟ ਤੋਂ ਆਉਣ ਵਾਲੀਆਂ ਬੱਸਾਂ: ਪਠਾਨਕੋਟ ਚੌਂਕ -> ਮਕਸੂਦਾਂ ਚੌਂਕ -> ਵਰਕਸ਼ਾਪ ਚੌਂਕ -> ਕਪੂਰਥਲਾ ਚੌਂਕ -> ਨਕੋਦਰ ਚੌਂਕ ਹੋ ਕੇ ਬੱਸ ਸਟੈਂਡ।
3. ਸ਼ਹਿਰੀ ਟ੍ਰੈਫਿਕ (Inner & Outer) ਲਈ ਮੁੱਖ ਡਾਇਵਰਸ਼ਨ ਪੁਆਇੰਟ

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਵਾਜਾਈ ਨੂੰ ਨਿਯੰਤਰਿਤ ਕਰਨ ਲਈ 31 ਪ੍ਰਮੁੱਖ ਸਥਾਨਾਂ ‘ਤੇ ਡਾਇਵਰਸ਼ਨ ਲਾਗੂ ਕੀਤੇ ਗਏ ਹਨ।
| ਮੁੱਖ ਚੌਂਕ/ਪੁਆਇੰਟ | ਨਿਰਧਾਰਿਤ ਬਦਲਵਾਂ ਰੂਟ (ਵਾਇਆ) |
| ਜੀ.ਐਨ.ਏ. / ਮੈਕਡੋਨਲਡ ਕੱਟ | ਦੀਪ ਨਗਰ -> ਦੁਸ਼ਹਿਰਾ ਗਰਾਊਂਡ -> ਡਿਫ਼ੈਂਸ ਕਲੋਨੀ |
| ਨੰਗਲ ਸ਼ਾਮਾ / ਢਿੱਲਵਾਂ ਚੌਂਕ | ਲੱਧੇਵਾਲੀ -> ਚੁਗਿੱਟੀ / ਤੱਲਣ ਰੋਡ -> ਪਰਾਗਪੁਰ |
| ਬੀ.ਐਸ.ਐਫ. ਚੌਂਕ / ਡਿਫ਼ੈਂਸ ਕਲੋਨੀ | ਗੜ੍ਹਾ ਰੋਡ -> ਬੱਸ ਸਟੈਂਡ |
| ਚੁਗਿੱਟੀ ਅੰਡਰਬ੍ਰਿਜ | ਗੁਰੂ ਨਾਨਕਪੁਰਾ ਫਾਟਕ -> ਕ੍ਰਿਸ਼ਨਾ ਫੈਕਟਰੀ ਲਾਈਟਾਂ -> ਲਾਡੋਵਾਲੀ ਰੋਡ |
| ਪਠਾਨਕੋਟ / ਲੰਮਾ ਪਿੰਡ ਚੌਂਕ | ਮਕਸੂਦਾਂ -> ਵਰਕਸ਼ਾਪ ਚੌਂਕ -> ਕਪੂਰਥਲਾ ਚੌਂਕ |
| ਸਮਰਾ ਚੌਂਕ / 66 ਫੁੱਟੀ ਰੋਡ | ਅਰਬਨ ਅਸਟੇਟ ਫੇਸ-2 ਲਾਈਟਾਂ -> ਜਮਸ਼ੇਰ |
ਪੁਲਿਸ ਪ੍ਰਸ਼ਾਸਨ ਦੀ ਅਪੀਲ:
ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਆਮ ਜਨਤਾ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਨਿਰਧਾਰਿਤ ਡਾਇਵਰਸ਼ਨ ਰੂਟਾਂ ਦੀ ਹੀ ਵਰਤੋਂ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਪੁਲਿਸ ਦਾ ਸਹਿਯੋਗ ਕਰਨ।

