
ਮੇਰਾ ਆਪਣਾ ਪੰਜਾਬ, ਆਦਮਪੁਰ (ਪਵਨ ਲੀਅਰ, ਨੀਰਜ ਸਹੋਤਾ): ਅੱਜ ਨਗਰ ਕੌਂਸਲ ਦਫ਼ਤਰ ਵਿਖੇ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੀ ਅਗਵਾਈ ਹੇਠ ਤੇ ਸਾਰੇ ਕੌਂਸਲਰ ਸਾਹਿਬਾਨ ਦੀ ਹਾਜ਼ਰੀ ਵਿੱਚ ਪੀ.ਐਮ.ਏ.ਵਾਈ. ਸਕੀਮ ਤਹਿਤ 2.87 ਕਰੋੜ ਰੁਪਏ ਦੇ ਜ਼ਰੂਰਤਮੰਦ ਲੋਕਾਂ ਲਈ ਬਣਾਏ ਜਾਣ ਵਾਲੇ 115 ਵਿਅਕਤੀਆਂ ਦੇ ਘਰਾਂ ਦੀ ਨਵੀਂ ਉਸਾਰੀ ਕਰਨ ਲਈ 2.5 ਲੱਖ ਰੁਪਏ ਪ੍ਰਤੀ ਘਰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ।
ਇਸ ਮੌਕੇ ‘ਤੇ ਪੱਤਰ ਲੈਣ ਆਏ ਲਾਭਪਾਤਰੀਆਂ ਨੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਅਤੇ ਸਮੂਹ ਕੌਂਸਲਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਘਰ ਲੰਬੇ ਸਮੇਂ ਤੋਂ ਨਹੀਂ ਬਣੇ ਸਨ, ਪਰ ਉਨ੍ਹਾਂ ਨੇ ਪੂਰੇ ਯਤਨ ਕਰਕੇ ਸਰਵੇ ਦੇ ਅਨੁਸਾਰ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਅਤੇ ਅੱਜ ਸਾਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ। ਅਸੀਂ ਇਸ ਲਈ ਬਹੁਤ ਧੰਨਵਾਦੀ ਹਾਂ। ਜਿੱਥੇ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਨੇ ਯਤਨ ਕੀਤੇ ਹਨ, ਉੱਥੇ ਸਾਡੇ 115 ਘਰ ਬਣ ਜਾਣ ਨਾਲ ਲੋੜਵੰਦਾਂ ਦੀ ਲੰਬੀ ਮੰਗ ਪੂਰੀ ਹੋ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਕਿਹਾ ਕਿ ਮਕਾਨ ਸ਼ੁਰੂ ਕਰਨ ਲਈ ਤੁਰੰਤ 115 ਵਿਅਕਤੀਆਂ ਦੇ ਖਾਤਿਆਂ ਵਿੱਚ ₹50,000 ਪਾ ਦਿੱਤੇ ਜਾਣਗੇ। ਲੈਂਟਰ ਪੂਰਾ ਹੋਣ ‘ਤੇ ₹1 ਲੱਖ ਅਦਾ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੀ ਰਕਮ ਕੰਮ ਪੂਰਾ ਹੋਣ ‘ਤੇ ਤੁਰੰਤ ਅਦਾ ਕਰ ਦਿੱਤੀ ਜਾਵੇਗੀ।
ਇਸ ਮੌਕੇ ਭੁਪਿੰਦਰ ਸਿੰਘ ਭਿੰਦਾ (ਕੌਂਸਲਰ), ਵੀਨਾ ਚੋਡਾ (ਸੀਨੀਅਰ ਵਾਇਸ ਪ੍ਰਧਾਨ ਨਗਰ ਕੌਂਸਲ ਆਦਮਪੁਰ, ਸੁਸ਼ਮਾ (ਕੌਂਸਲਰ), ਜੋਗਿੰਦਰ ਪਾਲ (ਕੌਂਸਲਰ), ਸੁਖਵਿੰਦਰ ਕੌਰ (ਕੌਂਸਲਰ), ਰਜਿੰਦਰ ਕੌਰ (ਕੌਂਸਲਰ), ਹਰਜਿੰਦਰ ਸਿੰਘ (ਕੌਂਸਲਰ), ਵਰੁਣ ਚੋਡਾ, ਰਾਜੇਸ਼ ਰਾਜੂ, ਕੈਪਟਨ ਗੁਰਮੀਤ ਸਿੰਘ, ਸੁਨੀਤਾ ਆਦਿ ਹਾਜ਼ਰ ਸਨ।