

ਮੇਰਾ ਆਪਣਾ ਪੰਜਾਬ, ਬਸਤੀ ਸ਼ੇਖ ਜਲੰਧਰ (ਲਖਵਿੰਦਰ ਸਿੰਘ): ਸਤਿਕਾਰਯੋਗ ਪੰਜਾਬ ਦੇ ਪ੍ਰਸਿੱਧ ਗੀਤਕਾਰ ਝਲਮਣ ਸਿੰਘ ਢੰਡਾ ਦੀ ਬੀਤੇ ਦਿਨੀ ਅਚਾਨਕ ਮੌਤ ਤੇ ਇੰਟਰਨੈਸ਼ਨਲ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਪੰਛੀ , ਸੁਖਜਿੰਦਰ ਛਿੰਦਾ, ਜੈਜ਼ੀ ਬੀ,ਕੇ ਐਸ ਮੱਖਣ, ਸੰਦੀਲਾ,ਪੰਮਾ ਡੂਮੇਵਲਾ, ਸੁੱਚਾ ਰੰਗੀਲਾ, ਲੈਂਬਰ ਸਿੰਘ ਹੁਸੈਨਪੁਰੀ, ਦੀਪਕ ਹੰਸ, ਗੁਲਜ਼ਾਰ ਲਹੋਰੀਆ, ਸੋਨੂੰ ਸਿੱਧੂ, ਸੋਨੂੰ ਸਹੋਤਾ, ਜੱਸਾ ਫਤਿਹਪੁਰੀਆ,ਜਗਤਾਰ ਤਾਰੀ, ਜਸਵੀਰ ਸੀਰਾ ਆਦਿ ਕਲਾਕਾਰ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਜਿਥੇ ਪਰਿਵਾਰ ਨੂੰ ਨਾਂ ਪੂਰਾ ਹੋਣ ਘਾਟਾ ਪਿਆ ਉਥੇ ਸੰਗੀਤ ਦੀ ਦੁਨੀਆਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ। ਉਨ੍ਹਾਂ ਦੇ ਬਹੁਤ ਸਾਰੇ ਧਾਰਮਿਕ ਗੀਤ ਵੀ ਲਿਖੇ ਸਨ।ਜੋ ਨਾਮਵਰ ਕਲਾਕਾਰਾਂ ਨੇ ਗਾਏ ਹਨ।ਕਿਉਂਕਿ ਉਹ ਚੰਗੀ ਲੇਖਣੀ ਦੇ ਮਾਲਕ ਸਨ। ਉਨ੍ਹਾਂ ਦੀ ਅੰਤਿਮ ਸ਼ਾਨਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 8 ਦਸੰਬਰ ਦਿਨ ਸੋਮਵਾਰ ਨੂੰ ਗੁਰੁਦਵਾਰਾ ਸਿੰਘਾ ਸ਼ਹੀਦਾਂ ਪਿੰਡ ਢੰਡਾ (ਨੇੜੇ ਗੁਰਾਇਆ) ਜ਼ਿਲ੍ਹਾ ਜਲੰਧਰ ਵਿਖੇ ਬਾਦ ਦੁਪਹਿਰ 12 ਵਜੇ ਤੋਂ ਲੇਕੇ 1 ਵਜੇ ਤੱਕ ਹੋਵੇਗੀ।

