

ਮੇਰਾ ਆਪਣਾ ਪੰਜਾਬ-ਕਪੂਰਥਲਾ (ਬਿਊਰੋ) : ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਜਨਰਲ ਆਬਜ਼ਰਵ ਸ੍ਰੀ ਜਗਦੀਪ ਸਹਿਗਲ , ਜੁਆਇੰਟ ਸਕੱਤਰ ਸਥਾਨਕ ਸਰਕਾਰਾਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਪੂਰਥਲਾ ਵਿਖੇ ਪੁੱਜ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ।
ਉਨ੍ਹਾਂ ਦਾ ਸੰਪਰਕ ਨੰਬਰ 8727856083 ਅਤੇ ਜੀ.ਓ ਮੈੱਸ ਪੁਲਿਸ ਟ੍ਰੇਨਿੰਗ ਸੈਂਟਰ ਵਿਖੇ ਚੋਣਾਂ ਦੌਰਾਨ ਰਹਿਣਗੇ। ਉਨ੍ਹਾਂ ਨਾਲ ਲਾਈਸਨਿੰਗ ਅਫਸਰ ਵਰੁਣ ਜੋਸ਼ੀ (8556830060) ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਿੱਤੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।

