ਮੇਰਾ ਆਪਣਾ ਪੰਜਾਬ (ਬਿਊਰੋ): ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਨਿਰੰਤਰ ਖੂਨ ਦਾਨ ਕੈਂਪ ਲਗਾਉਣ ਵਾਲੀ ਸੰਸਥਾ ਆਗਾਜ਼ ਐਨ ਜੀ ਓ ਦੀ ਇੱਕ ਅਹਿਮ ਮੀਟਿੰਗ ਸੰਸਥਾ ਦੇ ਮੁੱਖ ਦਫਤਰ ਪੱਕਾ ਬਾਗ਼ ਵਿਖੇ ਹੋਈ। ਮੀਟਿੰਗ ਵਿੱਚ ਸੰਸਥਾ ਦੇ ਸਮੂਹ ਅਹੁਦੇਦਾਰ ਮੈਂਬਰ ਅਤੇ ਵੱਖ ਵੱਖ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਵੀਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਦਿੰਦੇ ਹੋਏ ਆਗਾਜ਼ ਐਨ ਜੀ ਓ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਮੰਗਾ, ਰਣਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਇੰਜੀਨੀਅਰ ਸ: ਤਰਲੋਚਨ ਸਿੰਘ ਭਾਟੀਆ ਦੀ ਰਹਿਨੁਮਾਈ ਹੇਠ ਆਗਾਜ਼ ਐਨ ਜੀ ਓ ਅਤੇ ਥੈਲਾਸੀਮੀਆ ਚਿਲਡਰਨ ਵੈਲਫ਼ੇਅਰ ਸੁਸਾਇਟੀ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ 21 ਦਸੰਬਰ ਦਿਨ ਐਤਵਾਰ ਸਵੇਰੇ 09 ਵਜੇ ਤੋਂ 12 ਵਜੇ ਤੱਕ ਸਿਵਲ ਹਸਪਤਾਲ ਜਲੰਧਰ ਦੇ ਬਲੱਡ ਬੈਂਕ ਵਿੱਚ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਹਰ ਸਾਲ ਦੀ ਤਰਾਂ ਬੱਚਿਆਂ ਲਈ ਗਰਮ ਕੰਬਲ ਵੀ ਵੰਡੇ ਜਾਣਗੇ।ਇਸ ਕੈਂਪ ਵਿੱਚ ਇਕੱਠੇ ਹੋਏ ਸਾਰੇ ਯੂਨਿਟ ਥੈਲਾਸੀਮਿਕ ਬੱਚਿਆਂ ਨੂੰ ਮੁੱਹਈਆ ਕਰਵਾਏ ਜਾਣਗੇ। ਪਰਮਪ੍ਰੀਤ ਸਿੰਘ ਵਿੱਟੀ ਨੇ ਦੱਸਿਆ ਕਿ ਜਦੋਂ ਜਦੋਂ ਵੀ ਆਗਾਜ਼ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਤਾਂ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਵਲੰਟੀਅਰ ਇਨ੍ਹਾਂ ਬੱਚਿਆਂ ਲਈ ਖੂਨ ਦਾਨ ਕਰਨ ਲਈ ਵੱਡਮੁੱਲਾ ਯੋਗਦਾਨ ਪਾਉਂਦੇ ਹਨ, ਇਸ ਲਈ ਜਲੰਧਰ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਮਨੁਖਤਾ ਦੇ ਭਲੇ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ। ਜੋ ਕੋਈ ਵੀ ਕਿਸੇ ਤਰਾਂ ਦਾ ਸਹਿਯੋਗ ਕਰਨਾ ਚਾਹੁੰਦਾ ਹੈ (ਜਿਵੇਂ ਕਿ ਬੱਚਿਆਂ ਲਈ ਕੋਈ ਫਰੂੱਟ, ਚਾਕਲੇਟ, ਬਿਸਕੁਟ, ਜਰਾਬਾਂ ਦਸਤਾਣੇ ਲਈ ਸੇਵਾ ਕਰ ਸਕਦਾ) ਤਾਂ ਸੰਸਥਾ ਦੇ ਮੁੱਖ ਦਫਤਰ ਵਿਖੇ ਜਾਂ 21 ਦਸੰਬਰ ਨੂੰ ਖੂਨ ਦਾਨ ਕੈਂਪ ਵਾਲੇ ਦਿਨ ਸਿਵਲ ਹਸਪਤਾਲ ਵਿੱਚ ਸਵੇਰੇ 09 ਵਜੇ ਤੋਂ 12 ਵਜੇ ਦੇ ਦਰਮਿਆਨ ਆ ਕੇ ਖੁੱਦ ਆਪਣੇ ਹੱਥੀਂ ਵੰਡ ਸਕਦੇ ਹਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ੈਰੀ ਚੱਡਾ ( ਕੋਸਲਰ) ਗੋਲਡੀ ਭਾਟੀਆ , ਹਰਜੋਤ ਸਿੰਘ ਲੱਕੀ, ਗੁਰਜੀਤ ਸਿੰਘ ਪੋਪਲੀ, ਪ੍ਰਦੀਪ ਸਿੰਘ ਵਿੱਕੀ, ਤੇਜਿੰਦਰ ਸਿੰਘ ਰੋਬੀ, ਗੁਰਵਿੰਦਰ ਸਿੰਘ ਲਾਟੀ , ਕੁਲਵਿੰਦਰ ਸਿੰਘ , ਜਸਪ੍ਰੀਤ ਸਿੰਘ ਰਿੰਕੂ, ਬਲਵਿੰਦਰ ਸਿੰਘ, ਜਸਕੀਰਤ ਸਿੰਘ ਜੱਸੀ, ਕੰਵਲਜੀਤ ਸਿੰਘ ਬਰਨਾਲਾਬਿੰਨੀ ਰਾਣੂ, ਵਿੱਕੀ ਅਨੰਦ,ਮਲਹੋਤਰਾ ਸਾਬ, ਬਿਕਰਮਜੀਤ ਸਿੰਘ ਟਿੰਕੂ, ਦਮਨਜੀਤ ਸਿੰਘ ਪ੍ਰਿੰਸ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਜੁਗਿੰਦਰ ਸਿੰਘ, ਨਰੇਸ਼ ਸ਼ਰਮਾ, ਗੋਰਵ, ਅਪਾਰਜੋਤ ਸਿੰਘ