ਮੇਰਾ ਆਪਣਾ ਪੰਜਾਬ, ਜਲੰਧਰ ( ਲਖਵਿੰਦਰ ਸਿੰਘ): ਬਲਾਕ ਸੰਮਤੀ ਦੀ ਚੋਣ ਜਿੱਤਣ ਤੋਂ ਬਾਅਦ ਪ੍ਰਭਜੋਤ ਸਿੰਘ ਸੰਘਾ ਨੇ ਪਿੰਡ ਆਧੀ ਵਿਖੇ ਬਾਬਾ ਮੱਟ ਸਹਿਬ ਦੇ ਦਰਬਾਰ ਤੇ ਨਮਸਤਕ ਹੋਏ ਤੇ ਨਗਰ ਨਿਵਾਸੀਆਂ ਨੇ ਉਨ੍ਹਾਂ ਦਾ ਨਿਘ ਸਵਾਗਤ ਕੀਤਾ । ਪ੍ਰਭਜੋਤ ਨੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਮੈਂ ਸਦਾ ਨਗਰ ਦਾ ਰਿਣੀ ਰਹਾਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕਿ ਕਾਮਯਾਬ ਕੀਤਾ। ਪਾਰਟੀ ਬਾਜੀ ਤੋਂ ਬਿਨਾਂ ਭੇਦ ਭਾਵ ਤੋਂ ਮੈਂ ਇਲਾਕੇ ਦੇ ਲੋਕਾਂ ਦਾ ਕੰਮ ਕਰਾਂ ਗਾ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਵੋਟ ਪਾ ਸ਼ਾਬਤ ਕਰ ਦਿੱਤਾ ਤੇ 2027 ਵਿਚ ਕਾਂਗਰਸ ਪਾਰਟੀ ਬਹੁਮਤ ਹਾਸਲ ਕਰਕੇ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਗੁਰਦੁਆਰਾ ਬਾਬਾ ਮੱਟ ਸਹਿਬ ਵਿਖੇ 20 ਦਸੰਬਰ ਦਿਨ ਸ਼ਨੀਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇਬਲਾਕ ਸੰਮਤੀ ਮੈਂਬਰ ਪ੍ਰਭਜੋਤ ਸਿੰਘ ਸੰਘਾ , ਹਰਪ੍ਰੀਤ ਸਿੰਘ ਡਿਪਲ ਸਾਬਕਾ ਸਰਪੰਚ,ਲੰਬੜਦਾਰ ਬਲਜੀਤ ਸਿੰਘ ਨਾਹਰ, ਹਰਨੇਕ ਸਿੰਘ ਸਾਬਕਾ ਪੰਚ ਯਾਦਵਿੰਦਰ ਸਿੰਘ ਯਾਦੋਂ , ਆਸ਼ੂ ਪੰਡਿਤ,ਗੁਰਦੇਵ ਸਿੰਘ ਬਿੱਟੂ ਸੁਖਦੇਵ ਸਿੰਘ ਸੋਨਾ,ਸੁਖਜੀਤ ਸਿੰਘ ਸੁੱਖਾ,ਹਰਜਾਪ ਸਿੰਘ, ਅਮਨਦੀਪ ਸਿੰਘ,ਤੀਰਥ ਸਿੰਘ, ਜਸਵਿੰਦਰ ਸਿੰਘ ਮੱਧੂ,ਅਜੈਬ ਸਿੰਘ,ਅਕਾਸ਼ਦੀਪ ਸਿੰਘ, ਮਨਵੀਰ ਕੌਰ,ਰਾਜਵੀਦਰ ਹੋਰ, ਸੁਰਿੰਦਰ ਕੌਰ, ਨਰਿੰਦਰ ਕੌਰ, ਮਨਦੀਪ ਕੌਰ, ਕਮਲਜੀਤ ਕੌਰ, ਕਮਲਜੀਤ ਕੌਰ, ਗੁਰਸਿਮਰਤ ਸਿਮਰਤ ਕੋਰ, ਆਦਿ ਹੋਰ ਵੀ ਨਗਰ ਨਿਵਾਸੀਆਂ ਬਾਬਾ ਜੀ ਦੇ ਦਰਬਾਰ ਤੇ ਹਾਜ਼ਰ ਸਨ।