ਮੇਰਾ ਆਪਣਾ ਪੰਜਾਬ (ਬਿਊਰੋ): ਪੰਜਾਬ ਵਿਚ ਵਧ ਰਹੀ ਠੰਡ ਕਰਕੇ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਚ ਵਾਧਾ ਕਰ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਆਪਣੇ X ਅਕਾਊਂਟ ਤੇ ਟਵੀਟ ਪਾ ਕੇ ਜਾਣਕਾਰੀ ਦਿੰਦੇ ਦਸਿਆ ਕਿ ਵੱਧ ਰਹੀ ਠੰਡ ਕਰ ਕੇ ਸੂਬੇ ਦੇ ਸਕੂਲਾਂ ਵਿਚ ਛੁੱਟੀਆਂ 13 ਜਨਵਰੀ ਤੱਕ ਕਰ ਦਿੱਤੀਆਂ ਗਈਆਂ ਹਨ ਅਤੇ 14 ਜਨਵਰੀ ਤੋਂ ਸਕੂਲ ਪਹਿਲਾਂ ਵਾਂਗ ਹੀ ਖੁਲਣਗੇ।