
ਮੇਰਾ ਆਪਣਾ ਪੰਜਾਬ: ਜਲੰਧਰ (ਲਖਵਿੰਦਰ ਸਿੰਘ)– ਸ਼ਿਵ ਸ਼ਕਤੀ ਮੰਦਰ ਅਨੂਪ ਨਗਰ ,(ਬਸਤੀ ਦਾਨਿਸ਼ਮੰਦਾਂ ) ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਸ੍ਰੀ ਬਾਂਸੀ ਲਾਲ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸ਼ਿਵ ਸ਼ਕਤੀ ਮੰਦਰ ਤੋਂ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਸਿਟੀ ਇਨਕਲੇਵ, ਗ੍ਰੀਨ ਵੈਲੀ,ਬਦਰੀ ਕਲੋਨੀ, ਸਤਨਾਮ ਨਗਰ,ਕਰਨ ਇਨਕਲੇਵ ਅਤੇ ਹੋਰ ਵੀ ਇਲਾਕਿਆਂ ਵਿੱਚ ਗਈ ਅਤੇ ਵਾਪਸ ਮੰਦਰ ਅਨੂਪ ਨਗਰ ਵਿਖੇ ਸਮਾਪਤ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 58 ਦੇ ਕੌਂਸਲਰ ਡਾਕਟਰ ਮਨੀਸ਼ ਕਰਲੂਪੀਆ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮਹਾਂ ਸ਼ਿਵਰਾਤਰੀ ਦੇ ਇਸ ਸ਼ੁਭ ਅਵਸਰ ਤੇ ਸਾਰੀਆਂ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ। ਪੰਡਿਤ ਜੈ ਪ੍ਰਕਾਸ਼ ਭੱਟ ਨੇ ਦੱਸਿਆ ਕਿ 15 ਫਰਵਰੀ ਦਿਨ ਐਤਵਾਰ ਨੂੰ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਤੇ ਡਾਕਟਰ ਮਨੀਸ਼ ਕਰਲੂਪੀਆ, ਪ੍ਰਧਾਨ ਬੰਸੀ ਲਾਲ, ਬਿੰਦਰ, ਸੰਜੇ ਚੋਧਰੀ,ਅਰਜਨ, ਰਾਮ ਮੂਰਤੀ ਸਿੰਘ, ਪੂਰਨ, ਸੰਜੇ, ਪ੍ਰਮਿਲਾ ਦੇਵੀ, ਪੂਨਮ, ਅਤੇ ਨਾਮਵਰ ਸ਼ਖ਼ਸੀਅਤਾਂ ਤੇ ਹੋਰ ਵੀ ਬਹੁਤ ਸਾਰੇ ਨਗਰ ਨਿਵਾਸੀ ਇਸ ਮੌਕੇ ਤੇ ਹਾਜ਼ਰ ਸਨ।