
ਮੇਰਾ ਆਪਣਾ ਪੰਜਾਬ-ਜਲੰਧਰ-(ਸਤੀਸ਼ ਸੋਢੀ): ਪੰਜਾਬੀ ਗੀਤਕਾਰੀ ‘ਚ ਨਾਮਣਾ ਖੱਟਣ ਵਾਲੇ ਸੂਫ਼ੀ ਸ਼ਾਇਰ ਉਸਤਾਦ ਅਲਮਸਤ ਦੇਸਰਪੁਰੀ ਦੀ ਸਾਲਾਨਾ ਚੌਥੀ ਬਰਸੀ 29 ਅਪ੍ਰੈਲ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇਸਰਪੁਰ (ਜਲੰਧਰ) ਵਿਖੇ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਲਮਸਤ ਹੁਰਾਂ ਦੇ ਸਪੁੱਤਰ ਸਾਗਰ ਦੇਸਰਪੁਰੀ ਨੇ ਦੱਸਿਆ ਕਿ ਮੱਧ ਪੂਰਬ ਟਕਰਾਅ ਕਾਰਨ ਇਸ ਵਾਰ ਵਿਦੇਸ਼ ਤੋਂ ਆਉਣ ਵਿਚ ਬਹੁਤ ਮੁਸ਼ਕਿਲ ਹੋ ਰਹੀ ਹੈ, ਜਿਸ ਕਰਕੇ ਇਸ ਵਾਰ ਕੋਈ ਸਟੇਜ ਪ੍ਰੋਗਰਾਮ ਨਹੀਂ ਹੋਵੇਗਾ। ਸਿਰਫ ਰਸਮਾਂ ਹੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਲਮਸਤ ਦੇਸਰਪੁਰੀ ਹੁਰਾਂ ਦੀ ਮਜ਼ਾਰ ‘ਤੇ ਚਾਦਰ ਚੜ੍ਹਾਈ ਜਾਵੇਗੀ ਅਤੇ ਚਿਰਾਗ ਰੌਸ਼ਨ ਹੋਣਗੇ। ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਅਤੁੱਟ ਲੰਗਰ ਵਰਤਾਏ ਜਾਣਗੇ।
