
ਮੇਰਾ ਆਪਣਾ ਪੰਜਾਬ, ਆਦਮਪੁਰ, ਨੀਰਜ ਸਹੋਤਾ, ਅਮਿਤ ਸੱਭਰਵਾਲ: ਆਦਮਪੁਰ ਦੇ ਵਾਰਡ ਨੰਬਰ 2, ਮੁਹੱਲਾ ਸੱਗਰਾਂ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਮਾਇਣ ਦਾ ਪਾਠ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ, ਜੋ ਕਿ ਮੁੱਖ ਤੌਰ ‘ਤੇ ਸ਼ੱਮੀ ਭੱਟੀ ਦੀ ਦੇਖ-ਰੇਖ ਹੇਠ ਹੋਇਆ।
ਇਹ ਸਮਾਗਮ ਅਸ਼ਵਨੀ ਕੁਮਾਰ ਸਹੋਤਾ (ਅਮਰੀਕਾ), ਸੰਤੋਸ਼ ਰਾਣੀ (ਅਮਰੀਕਾ), ਡਾ. ਸੰਜੀਵ ਚੌਹਾਨ ਐਮ. ਬੀ. ਬੀ. ਐਸ. (ਅਮਰੀਕਾ) ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ।
ਸ਼ੱਮੀ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਆਰੰਭ ਹੋਏ ਸ਼੍ਰੀ ਰਮਾਇਣ ਦੇ ਪਾਠ ਦੀ ਸਮਾਪਤੀ ਉਪਰੰਤ ਕਮਲੇਸ਼ਵਰ ਵਾਲਮੀਕਿ ਸਤਸੰਗ ਸੇਵਾ ਸਮਿਤੀ ਜਲੰਧਰ ਦੇ ਵਿਰੋਤਮ ਸ਼ਾਦੀ ਲਾਲ ਦੇ ਜੱਥੇ ਵੱਲੋਂ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਉਪਰੰਤ, ਐਨ. ਆਰ. ਆਈ. ਅਸ਼ਵਨੀ ਸਹੋਤਾ (ਅਮਰੀਕਾ) ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਉਂਦੇ ਹਨ ਅਤੇ ਭਾਵੇਂ ਹੁਣ ਉਹ ਵਿਦੇਸ਼ ਚਲੇ ਗਏ ਹਨ, ਪਰ ਉਨ੍ਹਾਂ ਦਾ ਸਮੂਹ ਸਹੋਤਾ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੇਵਾ ਜ਼ਾਰੀ ਰੱਖੇਗਾ।
ਸਮਾਗਮ ਦੀ ਸਮਾਪਤੀ ਤੋਂ ਬਾਅਦ, ਪ੍ਰਬੰਧਕਾਂ ਵੱਲੋਂ ਐਨ. ਆਰ. ਆਈ. ਅਸ਼ਵਨੀ ਸਹੋਤਾ, ਉਨ੍ਹਾਂ ਦੀ ਭੈਣ ਸੰਤੋਸ਼ ਰਾਣੀ, ਭਾਣਜੇ ਡਾ. ਸੰਜੀਵ ਚੌਹਾਨ ਅਤੇ ਹੋਰ ਪਤਵੰਤਿਆਂ ਨੂੰ ਸਿਰੋਪਾ ਪਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਕੌਂਸਲਰ ਸੁਰਿੰਦਰ ਪਾਲ ਸਿੱਧੂ, ਰਿੰਕੂ ਸਹੋਤਾ, ਗੋਬਿੰਦ ਬਾਹਰੀ, ਅਸ਼ੋਕ ਕੁਮਾਰ ਬਾਹਰੀ, ਗੁਲਸ਼ਨ ਅਟਵਾਲ, ਜੋਗਿੰਦਰ ਪਾਲ ਫੌਜੀ, ਐਮ. ਕੇ., ਸੋਮਾ ਰਾਣੀ, ਰੁਬਿਤਾ, ਹਨੀ ਗਿੱਲ, ਆਸ਼ਾ ਭੱਟੀ, ਹਨੀ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।