

ਮੇਰਾ ਆਪਣਾ ਪੰਜਾਬ, ਜਲੰਧਰ-24 ਮਈ (ਪ.ਪ): ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਮਈ 2026 ਨੂੰ ਪੈਣ ਜਾ ਰਹੀਆਂ ਵੋਟਾਂ ਦੌਰਾਨ ਵੋਟਰਾਂ ਨੂੰ ਵੋਟ ਪਾਉਣ ਲਈ ਖਾਸ ਰਿਆਇਤ ਦਿੱਤੀ ਗਈ ਹੈ।
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਵੋਟਰ ਕੋਲ ਆਪਣਾ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ, ਪਰ ਉਸਦਾ ਨਾਮ ਵਾਰਡ ਵਾਈਜ਼ ਵੋਟਰ ਸੂਚੀ ਵਿੱਚ ਦਰਜ ਹੈ, ਤਾਂ ਉਹ 15 ਹੋਰ ਬਦਲਵੇਂ ਦਸਤਾਵੇਜ਼ ਦਿਖਾ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਦਾ ਹੈ।
ਵੋਟ ਪਾਉਣ ਲਈ ਮਾਨਤਾ ਪ੍ਰਾਪਤ 15 ਬਦਲਵੇਂ ਦਸਤਾਵੇਜ਼:
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ ਹੇਠ ਲਿਖੇ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਗਈ ਹੈ:
- ਆਧਾਰ ਕਾਰਡ
- ਭਾਰਤੀ ਪਾਸਪੋਰਟ
- ਡਰਾਈਵਿੰਗ ਲਾਇਸੈਂਸ
- ਪੈਨ ਕਾਰਡ (ਫੋਟੋ ਸਮੇਤ)
- ਮਗਨਰੇਗਾ ਜਾਬ ਕਾਰਡ
- ਰਾਸ਼ਨ ਕਾਰਡ / ਨੀਲਾ ਕਾਰਡ
- ਹਥਿਆਰ ਲਾਇਸੈਂਸ (ਫੋਟੋ ਸਮੇਤ)
- ਪੈਨਸ਼ਨ ਦਸਤਾਵੇਜ਼ (ਫੋਟੋ ਸਮੇਤ)
- ਫਰੀਡਮ ਫਾਈਟਰ ਪਹਿਚਾਣ ਕਾਰਡ (ਫੋਟੋ ਸਮੇਤ)
- ਬੈਂਕ ਜਾਂ ਡਾਕਖਾਨੇ ਦੀ ਪਾਸ ਬੁੱਕ (ਫੋਟੋ ਸਮੇਤ)
- ਹੈਲਥ ਇਨਸ਼ੋਰੈਂਸ ਸਮਾਰਟ ਕਾਰਡ (ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ)
- ਆਫੀਸ਼ੀਅਲ ਪਹਿਚਾਣ ਕਾਰਡ (ਐਮ.ਪੀਜ਼ ਅਤੇ ਐਮ.ਐਲ.ਏਜ਼ ਨੂੰ ਜਾਰੀ)
- ਯੂ.ਡੀ.ਆਈ.ਡੀ. (UDID) ਕਾਰਡ (ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ)
- ਸਰਵਿਸ ਪਹਿਚਾਣ ਕਾਰਡ (ਕੇਂਦਰੀ/ਰਾਜ ਸਰਕਾਰ/ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ, ਫੋਟੋ ਸਮੇਤ)
- ਫੋਟੋ ਪਹਿਚਾਣ ਕਾਰਡ (ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਜਾਰੀ)
ਪ੍ਰਸ਼ਾਸਨ ਵੱਲੋਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 26 ਮਈ ਨੂੰ ਬਿਨਾਂ ਕਿਸੇ ਡਰ ਭੈਅ ਦੇ ਪੋਲਿੰਗ ਬੂਥਾਂ ‘ਤੇ ਪਹੁੰਚਣ ਅਤੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।
