

ਮੇਰਾ ਆਪਣਾ ਪੰਜਾਬ-(ਅੰਮ੍ਰਿਤਸਰ)-(21 ਅਗਸਤ)- ਭਾਰਤ ਚੋਣ ਕਮਿਸ਼ਨ ਵੱਲੋਂ ਐੱਸ.ਆਈ.ਆਰ.–2026 – ਤਹਿਤ ਵੋਟਰ ਸੂਚੀਆਂ ਦੀ ਸੁਧਾਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਯੋਗ ਨਾਗਰਿਕਾਂ ਦੇ ਨਾਮ ਵੋਟਰ ਸੂਚੀਆਂ ਵਿੱਚ ਸਹੀ ਢੰਗ ਨਾਲ ਦਰਜ ਹੋਣ ਅਤੇ ਚੋਣ ਸਬੰਧੀ ਅੰਕੜਿਆਂ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਬਣਾਈ ਰੱਖੀ ਜਾ ਸਕੇ।
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਦਲਵਿੰਦਰਜੀਤ ਸਿੰਘ, ਆਈ.ਏ.ਐਸ. ਵੱਲੋਂ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਗਿਆ ਕਿ ਐਸ.ਆਈ.ਆਰ ਦੀ ਯੋਗਤਾ ਮਿਤੀ 01.10.2026 ਦੇ ਆਧਾਰ ਤੇ ਬੀ.ਐਲ.ਓਜ਼ ਵੱਲੋ ਘਰ-ਘਰ ਸਰਵੇਖਨ ਕੀਤਾ ਜਾ ਚੁੱਕਾ ਹੈ ਅਤੇ ਮੁੱਢਲੀ ਵੋਟਰ ਸੂਚੀ ਦੀ ਪ੍ਕਾਸ਼ਨਾ ਮਿਤੀ 13.08.2026 ਨੂੰ ਕੀਤੀ ਜਾ ਚੁੱਕੀ ਹੈ। ਆਮ ਲੋਕਾਂ ਅਤੇ ਵੋਟਰਾਂ ਲਈ ਦਾਅਵੇ ਅਤੇ ਇਤਰਾਜ ਦਾਖਲ ਕਰਨ ਲਈ ਸਮਾਂ ਮਿਤੀ 13.08.2026 ਤੋਂ ਮਿਤੀ 12.09.2026 ਤੱਕ ਨਿਰਧਾਰਤ ਕੀਤਾ ਗਿਆ ਹੈ। ਇਸ ਦੌਰਾਨ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 6, ਨਾਮ ਕਟਵਾਉਣ ਜਾਂ ਇਤਰਾਜ਼ ਦਰਜ ਕਰਵਾਉਣ ਲਈ ਫਾਰਮ ਨੰਬਰ 7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਸੋਧ, ਪਤਾ ਬਦਲਣ ਆਦਿ ਲਈ ਫਾਰਮ ਨੰਬਰ 8 ਭਰੇ ਜਾ ਸਕਦੇ ਹਨ। ਜਿਹੜੇ ਨਾਗਰਿਕ 01.10.2026 ਨੂੰ 18 ਸਾਲ ਦੀ ਉਮਰ ਪੂਰੀ ਕਰਦੇ ਹਨ, ਉਹ ਮੌਜੂਦਾ ਸੁਧਾਈ ਦੌਰਾਨ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਯੋਗ ਹਨ।


ਜਿਨ੍ਹਾ ਵੋਟਾ ਜੀ ਘਰ-ਘਰ ਸਰਵੇਖਨ ਦੌਰਾਨ ਵੋਟ ਮੈਪ ਨਹੀ ਹੋਈ ਜਾਂ ਮੈਪ ਕੀਤੀ ਵੋਟ ਵਿੱਚ ਕੋਈ ਲੋਜਿਕਲ ਡਿਸਕਰਿਪੈਂਸੀ ਪਾਈ ਗਈ ਹੈ ਅਜਿਹੇ ਵੋਟਰਾਂ ਨੂੰ ਈ.ਆਰ.ਓ ਦੁਆਰਾ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਸ ਰਾਹੀਂ ਵੋਟਰ ਨੂੰ ਨਿਮਨ ਲਿਖਤ ਦਸਤਾਵੇਜਾਂ ਵਿੱਚੋ ਨਿਮਨ ਸ਼੍ਰੇਣੀਆਂ ਅਨੁਸਾਰ ਦਸਤਾਵੇਜ ਜਮਾਂ ਕਰਵਾਉਂਣੇ ਪੈਂਣਗੇ :-
- ਜੇਕਰ ਜਨਮ ਭਾਰਤ ਵਿੱਚ 01.07.1987 ਤੋਂ ਪਹਿਲਾਂ ਹੋਇਆ ਹੈ ਤਾਂ ਇੱਕ ਦਸਤਾਵੇਜ
- ਖੁਦ ਲਈ, ਜਨਮ ਮਿਤੀ ਅਤੇ / ਜਾਂ ਜਨਮ ਸਥਾਨ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੀ ਸੂਚੀ ਵਿੱਚੋਂ ਕੋਈ ਵੀ ਦਸਤਾਵੇਜ਼ ਪ੍ਰਦਾਨ ਕਰੋ।
- ਜੇਕਰ ਜਨਮ 01.07.1987 ਅਤੇ 02.12.2004 ਦੇ ਵਿਚਕਾਰ ਹੋਇਆ ਹੈ ਤਾਂ ਦੋ ਦਸਤਾਵੇਜ
- ਖੁਦ ਲਈ, ਜਨਮ ਮਿਤੀ ਅਤੇ / ਜਾਂ ਜਨਮ ਸਥਾਨ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੀ ਸੂਚੀ ਵਿੱਚੋਂ ਕੋਈ ਵੀ ਦਸਤਾਵੇਜ਼ ਪ੍ਰਦਾਨ ਕਰੋ।
- ਪਿਤਾ ਜਾਂ ਮਾਤਾ ਲਈ, ਜਨਮ ਮਿਤੀ ਅਤੇ / ਜਾਂ ਜਨਮ ਸਥਾਨ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੀ ਸੂਚੀ ਵਿੱਚੋਂ ਕੋਈ ਵੀ ਦਸਤਾਵੇਜ਼ ਪ੍ਰਦਾਨ ਕਰੋ।
- ਜੇਕਰ ਜਨਮ ਭਾਰਤ ਵਿੱਚ 02.12.2004 ਤੋਂ ਬਾਅਦ ਹੋਇਆ ਹੈ ਤਾ ਤਿੰਨ ਦਸਤਾਵੇਜ
- ਖੁਦ ਲਈ, ਜਨਮ ਮਿਤੀ ਅਤੇ / ਜਾਂ ਜਨਮ ਸਥਾਨ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੀ ਸੂਚੀ ਵਿੱਚੋਂ ਕੋਈ ਵੀ ਦਸਤਾਵੇਜ਼ ਪ੍ਰਦਾਨ ਕਰੋ।
- ਪਿਤਾ ਲਈ, ਜਨਮ ਮਿਤੀ ਅਤੇ / ਜਾਂ ਜਨਮ ਸਥਾਨ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੀ ਸੂਚੀ ਵਿੱਚੋਂ ਕੋਈ ਵੀ ਦਸਤਾਵੇਜ਼ ਪ੍ਰਦਾਨ ਕਰੋ।
- ਮਾਤਾ ਲਈ, ਜਨਮ ਮਿਤੀ ਅਤੇ / ਜਾਂ ਜਨਮ ਸਥਾਨ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੀ ਸੂਚੀ ਵਿੱਚੋਂ ਕੋਈ ਵੀ ਦਸਤਾਵੇਜ਼ ਪ੍ਰਦਾਨ ਕਰੋ।
- ਜੇਕਰ ਕੋਈ ਮਾਤਾ-ਪਿਤਾ ਭਾਰਤੀ ਨਹੀਂ ਹੈ, ਤਾਂ ਤੁਹਾਡੇ ਜਨਮ ਸਮੇਂ ਉਸਦੇ / ਉਸਦੀ ਵੈਧ ਪਾਸਪੋਰਟ ਅਤੇ ਵੀਜ਼ਾ ਦੀ ਇੱਕ ਕਾਪੀ ਪ੍ਰਦਾਨ ਕਰੋ।
- ਜੇਕਰ ਜਨਮ ਭਾਰਤ ਤੋਂ ਬਾਹਰ ਹੋਇਆ ਹੈ (ਵਿਦੇਸ਼ ਵਿੱਚ ਭਾਰਤੀ ਮਿਸ਼ਨ ਦੁਆਰਾ ਜਾਰੀ ਜਨਮ ਰਜਿਸਟ੍ਰੇਸ਼ਨ ਦਾ ਸਬੂਤ ਨੱਥੀ ਕਰੋ)।
- ਜੇਕਰ ਭਾਰਤੀ ਨਾਗਰਿਕਤਾ ਰਜਿਸਟ੍ਰੇਸ਼ਨ/ਨਾਗਰਿਕੀਕਰਨ ਦੁਆਰਾ ਪ੍ਰਾਪਤ ਕੀਤੀ ਗਈ ਹੈ (ਨਾਗਰਿਕਤਾ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਨੱਥੀ ਕਰੋ)।
ਦਸਤਾਵੇਜ਼ਾਂ ਦੀ ਸੰਕੇਤਕ (ਨਾ ਕਿ ਸੰਪੂਰਨ) ਸੂਚੀ (ਬਤੌਰ ਖੁਦ, ਪਿਤਾ ਅਤੇ ਮਾਤਾ ਲਈ ਵੱਖਰੇ ਸਵੈ-ਪ੍ਰਮਾਣਿਤ ਦਸਤਾਵੇਜ਼ ਜਮ੍ਹਾਂ ਕੀਤੇ ਜਾਣੇ ਹਨ, ਜੇਕਰ ਉੱਪਰ ਦੱਸੇ ਗਏ ਹਨ):

- ਕਿਸੇ ਵੀ ਕੇਂਦਰੀ/ਰਾਜ ਸਰਕਾਰ/ਸਰਵਜਨਕ ਖੇਤਰ ਦੇ ਅਦਾਰਿਆਂ ਦੇ ਰੈਗੂਲਰ ਕਰਮਚਾਰੀ/ਪੈਨਸ਼ਨਰ ਨੂੰ ਜਾਰੀ ਕੀਤਾ ਕੋਈ ਵੀ ਪਛਾਣ ਪੱਤਰ/ਪੈਨਸ਼ਨ ਭੁਗਤਾਨ ਆਰਡਰ।
- 01.07.1987 ਤੋਂ ਪਹਿਲਾਂ ਭਾਰਤ ਵਿੱਚ ਸਰਕਾਰ/ਸਥਾਨਕ ਸਰਕਾਰਾਂ/ਬੈਂਕਾਂ / ਡਾਕਘਰ/ਐਲ.ਆਈ.ਸੀ./ਸਰਵਜਨਕ ਖੇਤਰ ਦੇ ਅਦਾਰਿਆਂ ਦੁਆਰਾ ਜਾਰੀ ਕੀਤਾ ਗਿਆ ਕੋਈ ਵੀ ਪਛਾਣ ਪੱਤਰ/ਸਰਟੀਫਿਕੇਟ/ਦਸਤਾਵੇਜ਼।
- ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਜਨਮ ਸਰਟੀਫਿਕੇਟ।
- ਪਾਸਪੋਰਟ।
- ਮਾਨਤਾ ਪ੍ਰਾਪਤ ਬੋਰਡਾਂ / ਯੂਨੀਵਰਸਿਟੀਆਂ ਦੁਆਰਾ ਜਾਰੀ ਮੈਟ੍ਰਿਕ/ਵਿਦਿਅਕ ਸਰਟੀਫਿਕੇਟ।
- ਸਮਰੱਥ ਰਾਜ ਅਥਾਰਟੀ ਦੁਆਰਾ ਜਾਰੀ ਸਥਾਈ ਨਿਵਾਸ ਸਰਟੀਫਿਕੇਟ।
- ਜੰਗਲਾਤ ਅਧਿਕਾਰ ਸਰਟੀਫਿਕੇਟ।
- ਓ.ਬੀ.ਸੀ/ਐਸ.ਸੀ/ਐਸ.ਟੀ ਜਾਂ ਸਮਰੱਥ ਅਥਾਰਟੀ ਦੁਆਰਾ ਜਾਰੀ ਕੀਤਾ ਕੋਈ ਜਾਤੀ ਸਰਟੀਫਿਕੇਟ।
- ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਜਿੱਥੇ ਵੀ ਇਹ ਮੌਜੂਦ ਹੋਵੇ)।
- ਕਾਨੂੰਨ/ਪ੍ਰਬੰਧਕੀ ਨਿਯਮਾਂ ਤਹਿਤ ਸਰਕਾਰੀ ਅਧਿਕਾਰੀਆਂ ਦੁਆਰਾ ਤਿਆਰ ਕੀਤਾ ਪਰਿਵਾਰਕ ਰਜਿਸਟਰ।
- ਸਰਕਾਰ ਦੁਆਰਾ ਜਾਰੀ ਕੀਤਾ ਗਿਆ ਕੋਈ ਜ਼ਮੀਨ/ਮਕਾਨ ਅਲਾਟਮੈਂਟ ਸਰਟੀਫਿਕੇਟ।
ਸਾਰੀਆਂ ਸੁਣਵਾਈਆਂ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ 12.10.2026 ਨੂੰ ਅੰਤਿਮ ਅਤੇ ਅੱਪਡੇਟ ਕੀਤੀ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਮ ਅਤੇ ਵੇਰਵਿਆਂ ਦੀ ਵੋਟਰ ਸੂਚੀ ਵਿੱਚ ਜਾਂਚ ਜ਼ਰੂਰ ਕਰਨ ਅਤੇ ਜੇਕਰ ਕਿਸੇ ਕਿਸਮ ਦੀ ਸੋਧ, ਨਵੀਂ ਰਜਿਸਟ੍ਰੇਸ਼ਨ ਜਾਂ ਇਤਰਾਜ਼ ਦੀ ਲੋੜ ਹੋਵੇ ਤਾਂ ਨਿਰਧਾਰਤ ਸਮੇਂ ਅੰਦਰ ਸਬੰਧਤ ਫਾਰਮ ਜਮ੍ਹਾਂ ਕਰਵਾਉਣ।

