ਮੇਰਾ ਆਪਣਾ ਪੰਜਾਬ-ਜਲੰਧਰ- (4 ਸਤੰਬਰ)-(ਨਵਜੋਤ ਮੱਟੂ): ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪ੍ਰੈਸ ਸਕੱਤਰ ਬਲਦੇਵ ਨੂਰਪੁਰੀ ਅਤੇ ਵਿਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਦੱਸਿਆ ਕਿ ਸਾਥੀ ਗੁਰਨਾਮ ਸਿੰਘ ਦਾਊਦ ਕੁਲ ਹਿੰਦ ਕਿਸਾਨ ਮਹਾਂ ਸਭਾ ਦੀ 20-21 ਸਤੰਬਰ ਨੂੰ ਜਲੰਧਰ ਹੋ ਰਹੀ ਕੁਲ ਹਿੰਦ ਕਾਨਫਰੰਸ ਬਾਬਤ ਜਨਤਕ ਉਗਰਾਹੀ ਕਰਨ ਲਈ ਰਈਆ ਦਫ਼ਤਰ ਤੋਂ ਪਿੰਡ ਬੁਟਾਰੀ ਨੂੰ ਮੋਟਰਸਾਈਕਲ ਤੇ ਜਾ ਰਹੇ ਸਨ। ਬੁਟਾਰੀ ਕੋਲ ਗਏ ਤਾਂ ਜਲੰਧਰ ਤੋਂ ਅਮ੍ਰਿੰਤਸਰ ਜਾ ਰਹੀ ਤੇਜ਼ ਰਫ਼ਤਾਰ ਔਰਬਿਟ ਬੱਸ ਦੀ ਟੱਕਰ ਨਾਲ ਮੌਕੇ ਤੇ ਮੌਤ ਹੋ ਗਈ। ਸਾਥੀ ਦਾਊਦ ਦੀ ਮੌਤ ਦੀ ਖ਼ਬਰ ਜੰਗਲ ਅੱਗ ਵਾਂਗ ਫੈਲ ਗਈ ਅਤੇ ਸੈਂਕੜੇ ਲੋਕ ਰਈਆ ਦਫ਼ਤਰ, ਪਿੰਡ ਦਾਊਦ ਅਤੇ ਬਾਬਾ ਬਕਾਲਾ ਹਸਪਤਾਲ ਇਕੱਠੇ ਹੋ ਗਏ। ਜਿਥੇ ਪੋਸਟਮਾਰਟਮ ਤੋਂ ਬਾਅਦ ਪਿੰਡ ਦਾਊਦ ਵਿਖੇ ਮਿਰਤਕ ਦੇਹ ਨੂੰ ਲਿਆਇਆ ਗਿਆ। ਉਨ੍ਹਾਂ ਦੀ ਮਿਰਤਕ ਦੇਹ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਬਲਦੇਵ ਸਿੰਘ ਨੂਰਪੁਰੀ, ਸ਼ਮਸ਼ੇਰ ਸਿੰਘ ਬਟਾਲਾ,ਪਰਮਜੀਤ ਰੰਧਾਵਾ,ਚਮਨ ਲਾਲ ਦਰਾਜ਼ ਕੇ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਮਹੀਂਪਾਲ, ਪਲਵਿੰਦਰ ਮਹਿਸਮਪੁਰ, ਸੁਰਜੀਤ ਦੁਧਰਾਏ, ਹਰਜਿੰਦਰ ਸਿੰਘ ਚੌਂਗ, ਜਸਵੀਰ ਸਿੰਘ ਵੈਰੋਵਾਲ਼,ਆਦਿ ਨੇ ਲਾਲ ਝੰਡਾ ਪਾਇਆ । ਸਾਥੀ ਦਾਊਦ ਦੇ ਬੇਵਕਤ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ, ਉਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜਿਸ ਦੇ ਕੇਂਦਰੀ ਕਮੇਟੀ ਮੈਂਬਰ ਸਨ ਅਤੇ ਦਿਹਾਤੀ ਮਜ਼ਦੂਰ ਸਭਾ ਨੂੰ ਬਹੁਤ ਵੱਡਾ ਘਾਟਾ ਪਿਆ ਜਿਸ ਅਗਵਾਈ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਸੀ। ਸਾਥੀ ਗੁਰਨਾਮ ਸਿੰਘ ਦਾਊਦ ਜੀ ਦਾ ਸ਼ਰਧਾਂਜਲੀ ਸਮਾਗਮ 10 ਸਤੰਬਰ ਨੂੰ ਰਈਆ ਮੰਡੀ ਵਿਖੇ ਹੋਵੇਗਾ।