

ਮੇਰਾ ਆਪਣਾ ਪੰਜਾਬ-ਅੰਮ੍ਰਿਤਸਰ-(3 ਸਤੰਬਰ)- 03 ਸਤੰਬਰ 2026: ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਮਿਸ਼ਰਾ, IAS ਨੇ ਜਾਣਕਾਰੀ ਦਿੱਤੀ ਕਿ ਵਿਸ਼ੇਸ਼ ਗਹਿਰੀ ਸੁਧਾਈ (SIR)-2026 ਤਹਿਤ ਵੋਟਰ ਸੂਚੀ ਨਾਲ ਸਬੰਧਿਤ ਦਾਅਵੇ ਅਤੇ ਇਤਰਾਜ਼ 12.09.2026 ਤੱਕੱਕ ਦਾਖਲ ਕੀਤੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ 06.09.2026 (ਐਤਵਾਰ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ BLO ਵਿਸ਼ੇਸ਼ ਕੈਂਪਾਂ ਵਿੱਚ ਹਾਜ਼ਰ ਰਹਿਣਗੇ, ਜਿੱਥੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਸੋਧ, ਨਾਮ ਸ਼ਾਮਲ ਕਰਨ ਅਤੇ ਹੋਰ ਦਾਅਵੇ/ਇਤਰਾਜ਼ ਸਵੀਕਾਰ ਕੀਤੇ ਜਾਣਗੇ।

ਫਾਰਮ-6 ਨਾਲ Declaration Form ਲਾਜ਼ਮੀ ਫਾਰਮ-6 ਭਰਨ ਵਾਲੇ ਹਰੇਕ ਬਿਨੈਕਾਰ ਲਈ ਡਿਕਲੇਰੇਸ਼ਨ ਫਾਰਮ ਭਰਨਾ ਲਾਜ਼ਮੀ ਹੈ, ਜਿਸ ਵਿੱਚ ਬਿਨੈਕਾਰ ਜਾਂ ਉਸਦੇ ਮਾਤਾ-ਪਿਤਾ/ਦਾਦਾ-ਦਾਦੀ ਦਾ 2003 ਦੀ ਵੋਟਰ ਸੂਚੀ ਨਾਲ ਸਬੰਧਿਤ ਵੇਰਵਾ ਦਰਜ ਕਰਨਾ ਹੋਵੇਗਾ।
2003 ਨਾਲ Mapping ਹੋਣ ਦੀ ਸਥਿਤੀ ਵਿੱਚ ਲੋੜੀਂਦੇ ਦਸਤਾਵੇਜ਼:-
ਜੇਕਰ ਡਿਕਲੇਰੇਸ਼ਨ ਫਾਰਮ ਵਿੱਚ ਬਿਨੈਕਾਰ ਜਾਂ ਉਸਦੇ ਮਾਤਾ-ਪਿਤਾ/ਦਾਦਾ-ਦਾਦੀ ਦਾ ਵੇਰਵਾ 2003 ਦੀ ਵੋਟਰ ਸੂਚੀ ਨਾਲ ਮੈਪ ਹੋ ਜਾਂਦਾ ਹੈ, ਤਾਂ ਬਿਨੈਕਾਰ ਨੂੰ ਕੇਵਲ ਜਨਮ ਮਿਤੀ (DOB) ਅਤੇ ਨਿਵਾਸ (Residence) ਦਾ ਇੱਕ-ਇੱਕ ਸਬੂਤ ਜਮ੍ਹਾਂ ਕਰਵਾਉਣਾ ਹੋਵੇਗਾ।

- ਜਨਮ ਮਿਤੀ (DOB) ਲਈ ਮਨਜ਼ੂਰਸ਼ੁਦਾ ਦਸਤਾਵੇਜ਼:-
I. ਜਨਮ ਸਰਟੀਫਿਕੇਟ
II. 10ਵੀਂ ਜਾਂ 12ਵੀਂ ਜਮਾਤ ਦਾ ਸਰਟੀਫਿਕੇਟ
III. ਪੈਨ ਕਾਰਡ
IV. ਡਰਾਇਵਿੰਗ ਲਾਇਸੰਸ।
V. ਭਾਰਤੀ ਪਾਸਪੋਰਟ
- ਨਿਵਾਸ (Residence) ਲਈ ਮਨਜ਼ੂਰਸ਼ੁਦਾ ਦਸਤਾਵੇਜ਼:
I. ਭਾਰਤੀ ਪਾਸਪੋਰਟ
II. ਬੈਂਕ/ਡਾਕਖਾਨਾ ਪਾਸਬੁੱਕ
III. ਬਿਜਲੀ/ਪਾਣੀ/ਗੈਸ ਕਨੈਕਸ਼ਨ ਦਾ ਬਿੱਲ (ਪਤੇ ਸਮੇਤ) (ਘੱਟੋ ਘੱਟ ਇੱਕ ਸਾਲ ਤੱਕ)
IV. ਸਮਰੱਥ ਰਾਜ ਅਥਾਰਟੀ ਦੁਆਰਾ ਜਾਰੀ ਸਥਾਈ ਨਿਵਾਸ ਸਰਟੀਫਿਕੇਟ।
- ਜੇਕਰ No Mapping Case ਹੋਵੇ ਤਾਂ ਲੋੜੀਂਦੇ ਦਸਤਾਵੇਜ
ਜੇਕਰ ਡਿਕਲੇਰੇਸ਼ਨ ਫਾਰਮ ਵਿੱਚ 2003 ਦੀ ਵੋਟਰ ਸੂਚੀ ਨਾਲ Mapping ਨਹੀਂ ਹੁੰਦੀ ਅਤੇ ਬਿਨੈਕਾਰ ਦੀ ਜਨਮ ਮਿਤੀ 02.12.2004 ਤੋਂ ਬਾਅਦ ਦੀ ਹੈ, ਤਾਂ ਬਿਨੈਕਾਰ ਨੂੰ ਆਪਣੇ ਦਸਤਾਵੇਜ਼ਾਂ ਦੇ ਨਾਲ ਪਿਤਾ ਅਤੇ ਮਾਤਾ ਦੇ, ਜੇਕਰ ਜਨਮ ਮਿਤੀ 01.07.1987 ਤੋਂ ਮਿਤੀ 02.12.2004 ਦੇ ਦਰਮਿਆਨ ਦੀ ਹੈ ਤਾਂ ਬਿਨੈਕਾਰ ਨੇ ਆਪਣੇ ਅਤੇ ਮਾਤਾ ਪਿਤਾ ਵਿੱਚੋਂ ਇੱਕ ਦੇ ਅਤੇ ਜੇਕਰ ਜਨਮ ਮਿਤੀ 01.07.1987 ਤੋਂ ਪਹਿਲਾਂ ਦੀ ਹੈ ਤਾਂ ਬਿਨੈਕਾਰ ਨੇ ਕੇਵਲ ਆਪਣੇ, ਹੇਠ ਲਿਖੇ ਦਸਤਾਵੇਜਾਂ ਵਿੱਚੋਂ ਕੇਵਲ ਇੱਕ ਦਸਤਾਵੇਜ ਜਮ੍ਹਾਂ ਕਰਵਾਉਣਾ ਹੋਵੇਗਾ:-

- ਕਿਸੇ ਵੀ ਕੇਂਦਰੀ/ਰਾਜ ਸਰਕਾਰ/ਸਰਵਜਨਕ ਖੇਤਰ ਦੇ ਅਦਾਰਿਆਂ ਦੇ ਰੈਗੂਲਰ ਕਰਮਚਾਰੀ/ਪੈਨਸ਼ਨਰ ਨੂੰ ਜਾਰੀ ਕੀਤਾ ਕੋਈ ਵੀ ਪਛਾਣ ਪੱਤਰ/ਪੈਨਸ਼ਨ ਭੁਗਤਾਨ ਆਰਡਰ।
- 01.07.1987 ਤੋਂ ਪਹਿਲਾਂ ਭਾਰਤ ਵਿੱਚ ਸਰਕਾਰ/ਸਥਾਨਕ ਸਰਕਾਰਾਂ/ਬੈਂਕਾਂ/ਡਾਕਘਰ/ਐਲ.ਆਈ.ਸੀ./ਸਰਵਜਨਕ ਖੇਤਰ ਦੇ ਅਦਾਰਿਆਂ ਦੁਆਰਾ ਜਾਰੀ ਕੀਤਾ ਗਿਆ ਕੋਈ ਵੀ ਪਛਾਣ ਪੱਤਰ/ਸਰਟੀਫਿਕੇਟ/ਦਸਤਾਵੇਜ਼।
- ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਜਨਮ ਸਰਟੀਫਿਕੇਟ।
- ਪਾਸਪੋਰਟ।
- ਮਾਨਤਾ ਪ੍ਰਾਪਤ ਬੋਰਡਾਂ/ਯੂਨੀਵਰਸਿਟੀਆਂ ਦੁਆਰਾ ਜਾਰੀ ਮੈਟ੍ਰਿਕ/ਵਿਦਿਅਕ ਸਰਟੀਫਿਕੇਟ।
- ਸਮਰੱਥ ਰਾਜ ਅਥਾਰਟੀ ਦੁਆਰਾ ਜਾਰੀ ਸਥਾਈ ਨਿਵਾਸ ਸਰਟੀਫਿਕੇਟ।
- ਜੰਗਲਾਤ ਅਧਿਕਾਰ ਸਰਟੀਫਿਕੇਟ।
- ਓ.ਬੀ.ਸੀ/ਐਸ.ਸੀ/ਐਸ.ਟੀ ਜਾਂ ਸਮਰੱਥ ਅਥਾਰਟੀ ਦੁਆਰਾ ਜਾਰੀ ਕੀਤਾ ਕੋਈ ਜਾਤੀ ਸਰਟੀਫਿਕੇਟ
- ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਜਿੱਥੇ ਵੀ ਇਹ ਮੌਜੂਦ ਹੋਵੇ)।
- ਕਾਨੂੰਨ/ਪ੍ਰਬੰਧਕੀ ਨਿਯਮਾਂ ਤਹਿਤ ਸਰਕਾਰੀ ਅਧਿਕਾਰੀਆਂ ਦੁਆਰਾ ਤਿਆਰ ਕੀਤਾ ਪਰਿਵਾਰਕ ਰਜਿਸਟਰ।
- ਸਰਕਾਰ ਦੁਆਰਾ ਜਾਰੀ ਕੀਤਾ ਗਿਆ ਕੋਈ ਜ਼ਮੀਨ/ਮਕਾਨ ਅਲਾਟਮੈਂਟ ਸਰਟੀਫਿਕੇਟ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 06 ਸਤੰਬਰ ਨੂੰ ਆਪਣੇ ਨਜ਼ਦੀਕੀ BLO ਕੈਂਪ ਵਿੱਚ ਪਹੁੰਚ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਦਾਅਵੇ ਅਤੇ ਇਤਰਾਜ਼ ਸਮੇਂ ਸਿਰ ਦਾਖਲ ਕਰਵਾਉਣ।

