
ਮੇਰਾ ਆਪਣਾ ਪੰਜਾਬ : 30 ਅਕਤੂਬਰ-(ਬਿਊਰੋ): ਚੋਣ ਕਮਿਸ਼ਨ ਦੀ ਮੌਜੂਦਾ ਸਰਗਰਮੀ ਅਤੇ ਤਿਆਰੀਆਂ ਨੂੰ ਦੇਖਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਸਿਆਸੀ ਪਾਰਟੀਆਂ ਚੋਣ ਜ਼ਾਬਤਾ ਜਲدی ਲਗਾਉਣ ਦੀ ਮੰਗ ਕਰ ਰਹੀਆਂ ਹਨ, ਪਰ ਮੌਜੂਦਾ ਹਾਲਾਤ ਨੂੰ ਵੇਖਦਿਆਂ ਇਹ ਜਨਵਰੀ ਦੇ ਦੂਜੇ ਹਫ਼ਤੇ ਤੱਕ ਲੱਗਣ ਦੇ ਆਸਾਰ ਹਨ।
ਸੂਬੇ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ (SSR) ਪ੍ਰਕਿਰਿਆ 12 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ 11 ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ। 1 ਜਨਵਰੀ 2027 ਤੱਕ 18 ਸਾਲ ਪੂਰੇ ਕਰਨ ਵਾਲੇ ਨੌਜਵਾਨ ਆਪਣੀ ਨਵੀਂ ਵੋਟ ਬਣਵਾ ਸਕਣਗੇ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ ਹੋਵੇਗੀ, ਜਿਸ ਤੋਂ ਬਾਅਦ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਹੁਣ ਕੁੱਲ ਯੋਗ ਵੋਟਰਾਂ ਦੀ ਗਿਣਤੀ 2,01,00,727 ਹੈ, ਜਿਸ ਵਿੱਚ 1,03,76,026 ਪੁਰਸ਼, 97,24,195 ਮਹਿਲਾ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਫਰਵਰੀ ਵਿੱਚ ਹੋ ਸਕਦੀਆਂ ਨੇ ਚੋਣਾਂ: ਚੋਣ ਕਮਿਸ਼ਨ ਫਰਵਰੀ ਮਹੀਨੇ ਨੂੰ ਚੋਣਾਂ ਲਈ ਸਭ ਤੋਂ ਢੁੱਕਵਾਂ ਮੰਨਦਾ ਹੈ ਕਿਉਂਕਿ ਇਸ ਦੌਰਾਨ ਕੋਈ ਪ੍ਰੀਖਿਆ, ਫ਼ਸਲ ਦੀ ਵਾਢੀ/ਬਿਜਾਈ ਜਾਂ ਵੱਡਾ ਤਿਉਹਾਰ ਨਹੀਂ ਹੁੰਦਾ। 2012 ਨੂੰ ਛੱਡ ਕੇ 1992 ਤੋਂ ਬਾਅਦ ਸਾਰੀਆਂ ਵਿਧਾਨ ਸਭਾ ਚੋਣਾਂ ਫਰਵਰੀ ਵਿੱਚ ਹੀ ਹੋਈਆਂ ਹਨ।